
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਐਲਾਨ
ਲੰਦਨ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਨਵੀਂ ਬ੍ਰੈਗਜਿਟ ਡੀਲ ਮਿਲ ਗਈ ਹੈ, ਜੋ ਉਨ੍ਹਾਂ ਲਈ ਵਧੀਆ ਰਹੇਗੀ। ਯੂਰਪੀ ਯੂਨੀਅਨ ਅਤੇ ਬ੍ਰਿਟੇਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਇਸ ਸਮਝੌਤੇ ਲਈ ਚਰਚਾ ਚੱਲ ਰਹੀ ਸੀ। ਹੁਣ ਇਹ ਸਾਰੇ ਮਸਲੇ ਸੁਲਝਾ ਲਏ ਗਏ ਹਨ। ਯੂਰਪੀ ਯੂਨੀਅਨ ਦੇ ਮੁਖੀ ਜੋਨ ਜੰਕਰ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ।
UK and EU strike new Brexit deal in last-ditch talks
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਸਾਨੂੰ ਨਵੀਂ ਬ੍ਰੈਗਜਿਟ ਮਿਲੀ ਹੈ, ਜੋ ਸਾਨੂੰ ਮਜ਼ਬੂਰੀ ਤੇ ਨਵੀਂ ਤਾਕਤ ਦੇਵੇਗੀ। ਹੁਣ ਸਿਰਫ਼ ਸੰਸਦ ਨੂੰ ਇਸ ਸਨਿਚਰਵਾਰ ਬ੍ਰੈਗਜਿਟ ਨੂੰ ਮਨਜੂਰੀ ਦੇਣੀ ਹੈ, ਜਿਸ ਤੋਂ ਅੱਗੇ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬੋਰਿਸ ਜਾਨਸਨ ਨੇ ਦਾਅਵਾ ਕੀਤਾ ਸੀ ਕਿ ਉਹ 31 ਅਕਤੂਬਰ ਤਕ ਬ੍ਰੈਗਜਿਟ ਡੀਲ ਨੂੰ ਪੂਰਾ ਕਰ ਦੇਣਗੇ।
UK and EU strike new Brexit deal in last-ditch talks
ਯੂਰਪੀ ਯੂਨੀਅਨ ਦੇ ਮੁਖੀ ਜੋਨ ਜੰਕਰ ਨੇ ਇਕ ਚਿੱਠੀ 'ਚ ਕਿਹਾ ਹੈ ਕਿ ਉਹ ਯੂਰਪੀ ਯੂਨੀਅਨ ਦੇ 27 ਮੈਂਬਰਾਂ ਨੂੰ ਚਿੱਠੀ ਲਿਖਣਗੇ ਕਿ ਇਸ ਸਮਝੌਤੇ ਨੂੰ ਮਨਜੂਰੀ ਦਿੱਤੀ ਜਾਵੇ, ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਨਵੇਂ ਸਮਝੌਤੇ ਲਈ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਕਾਰ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਕਾਰ ਇਹ ਵੱਡਾ ਸਮਝੌਤਾ ਬ੍ਰਸਲਜ਼ ਦੇ ਸਮਿਟ ਤੋਂ ਠੀਕ ਪਹਿਲਾਂ ਹੋਇਆ ਹੈ।
UK and EU strike new Brexit deal in last-ditch talks
ਬੀਤੇ ਦਿਨੀਂ ਬੋਰਿਸ ਜਾਨਸਨ ਨੇ ਬ੍ਰਿਟਿਸ਼ ਸੰਸਦ ਨੂੰ ਮਹਾਰਾਣੀ ਐਲੀਜ਼ਾਬੇਥ ਸੰਸਦ ਭੰਗ ਕਰਨ ਲਈ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ। ਪਰ ਬਾਅਦ 'ਚ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ ਅਤੇ ਗ਼ੈਰ-ਕਾਨੂੰਨੀ ਫ਼ੈਸਲਾ ਲੈਣ ਲਈ ਬੋਰਿਸ ਜਾਨਸਨ ਨੇ ਮਾਫ਼ੀ ਵੀ ਮੰਗੀ ਸੀ। ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਬ੍ਰੈਗਜਿਟ ਡੀਲ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਕੋਲ ਸਿਰਫ਼ 14 ਦਿਨ ਹਨ ਕਿ ਉਹ ਇਸ ਸਮਝੌਤੇ ਨੂੰ ਪੂਰਾ ਸਕਵਾ ਲੈਣ। ਜੇ 31 ਅਕਤੂਬਰ ਤਕ ਬ੍ਰੈਗਜਿਟ ਪੂਰਾ ਨਾ ਹੋਇਆ ਤਾਂ ਮਾਮਲਾ 31 ਜਨਵਰੀ 2020 ਤਕ ਜਾ ਸਕਦਾ ਹੈ। ਬ੍ਰੈਗਜਿਟ ਡੀਲ ਨਾ ਹੋਣ ਕਾਰਨ ਥੈਰੇਸਾ ਮੇਅ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।