ਵਿਕਟੋਰੀਆ ਅਤੇ ਤਸਮਾਨੀਆ 'ਚ ਹੜ੍ਹ ਵਰਗੀ ਸਥਿਤੀ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਵਧਾਇਆ ਮਦਦ ਦਾ ਹੱਥ 
Published : Oct 17, 2022, 5:21 pm IST
Updated : Oct 17, 2022, 5:21 pm IST
SHARE ARTICLE
Flood-like situation in Victoria and Tasmania, Sikh Volunteers Australia extended a helping hand
Flood-like situation in Victoria and Tasmania, Sikh Volunteers Australia extended a helping hand

ਰਾਜ ਦੇ ਕੁਝ ਹਿੱਸਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਵਾਲੇ ਪੀੜਤਾਂ ਦੀ ਮਦਦ ਲਈ ਖੇਤਰੀ ਵਿਕਟੋਰੀਆ ਦਾ ਦੌਰਾ ਕੀਤਾ।  

 

ਨਵੀਂ ਦਿੱਲੀ - ਵਿਕਟੋਰੀਆ ਅਤੇ ਤਸਮਾਨੀਆ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਰ ਕੇ 'ਹਾਈ ਅਲਰਟ' ਜਾਰੀ ਕੀਤਾ ਗਿਆ ਹੈ। ਉੱਥੇ ਦੀ ਸਥਿਤੀ ਬੇਹੱਦ ਖ਼ਰਾਬ ਹੈ। ਇਸ ਦੇ ਚੱਲਦਿਆਂ ਸਿੱਖ ਵਲੰਟੀਅਰਾਂ ਦੇ ਇੱਕ ਸਮੂਹ ਨੇ ਰਾਜ ਦੇ ਕੁਝ ਹਿੱਸਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਵਾਲੇ ਪੀੜਤਾਂ ਦੀ ਮਦਦ ਲਈ ਖੇਤਰੀ ਵਿਕਟੋਰੀਆ ਦਾ ਦੌਰਾ ਕੀਤਾ।  

ਇਹ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦਾ ਹਿੱਸਾ ਹਨ ਤੇ ਉਹਨਾਂ ਦੀ ਸੰਸਥਾ ਇੱਕ ਰਜਿਸਟਰਡ ਚੈਰਿਟੀ ਅਤੇ ਗੈਰ-ਲਾਭਕਾਰੀ ਸੰਸਥਾ ਹੈ ਜੋ ਪਛੜੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਕੇ "ਕਮਿਊਨਿਟੀ ਵਿਚ ਬਿਪਤਾ ਨੂੰ ਘਟਾਉਣ" 'ਤੇ ਧਿਆਨ ਕੇਂਦਰਿਤ ਕਰਦੀ ਹੈ। ਵਲੰਟੀਅਰ ਆਪਣੀ "ਫ੍ਰੀ ਫੂਡ ਵੈਨ" ਅਤੇ "ਫ੍ਰੀ ਟੇਕ-ਅਵੇ ਫੂਡ ਕਿਚਨ" ਨੂੰ ਖ਼ਰਾਬ ਖੇਤਰਾਂ ਵਿਚ ਲੈ ਕੇ ਜਾਂਦੇ ਹਨ, ਜਿੱਥੇ ਉਹ ਲੋੜਵੰਦ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਅਤੇ ਸਾਫ਼ ਪੀਣ ਵਾਲਾ ਪਾਣੀ ਦਿੰਦੇ ਹਨ। 

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਮੈਂਬਰ ਜਸਵਿੰਦਰ ਸਿੰਘ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੂਜਿਆਂ ਦੀ ਮਦਦ ਕਰਨਾ ਸਿੱਖ ਸੱਭਿਆਚਾਰ ਦਾ ਹਿੱਸਾ ਹੈ। ਉਹਨਾਂ ਵਿਸਥਾਰ ਪੂਰਕ ਦੱਸਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਾਂ ਅਤੇ ਉਹਨਾਂ ਦੀ ਪ੍ਰੇਰਣਾ ਲਈ ਬਹੁਤ ਸਾਰੇ ਕਾਰਨ ਹਨ, ਪਰ ਮੁੱਖ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਮਨੁੱਖ ਹਾਂ, ਅਤੇ ਕਿਸੇ ਵੀ ਸਮੱਸਿਆ ਦੇ ਸਮੇਂ ਸਾਥੀ ਮਨੁੱਖਾਂ ਦਾ ਸਮਰਥਨ ਕਰਨਾ ਸਾਡਾ ਸਭ ਤੋਂ ਵੱਡਾ ਗੁਣ ਹੈ। 

ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਵਿਚ ਤੀਜਾ ਮੂਲ ਸਿਧਾਂਤ ਹੈ, ਵੰਡ ਛਕੋ। ਇਸ ਦਾ ਮਤਲਬ ਹੈ ਕਿ ਸਾਡੇ ਕੋਲ ਜੋ ਵੀ ਹੈ ਉਹ ਸਭ ਨਾਲ ਵੰਡੋ ਅਤੇ ਇਹੀ ਸਿਧਾਂਤ ਅਸੀਂ ਅਪਣਾ ਰਹੇ ਹਾਂ। ਬਾਕੀ ਦੋ ਹਨ ਇਮਾਨਦਾਰੀ ਨਾਲ ਕੰਮ ਕਰਨਾ (ਕਿਰਤ ਕਰੋ) ਅਤੇ ਸਿੱਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ (ਨਾਮ ਜਪੋ)। 
ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਰਾਜਾ ਹਾਂ ਜਾਂ ਮੋਚੀ, ਜਦੋਂ ਤੱਕ ਮੈਂ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਿਹਾ ਹਾਂ ਉਦੋਂ ਤੱਕ ਮੈਂ ਆਪਣੇ ਕੰਮ ਨੂੰ ਲੈ ਕੇ ਨਿਰਪੱਖ ਅਤੇ ਇਮਾਨਦਾਰ ਹਾਂ। 

ਸ਼ੁੱਕਰਵਾਰ ਨੂੰ ਸਿੱਖ ਵਲੰਟੀਅਰ ਆਸਟ੍ਰੇਲੀਆ ਹੜ੍ਹ ਪ੍ਰਭਾਵਿਤ ਵਿਕਟੋਰੀਅਨਾਂ ਦੀ ਮਦਦ ਲਈ ਸੇਮੌਰ ਅਤੇ ਬੇਨਾਲਾ ਗਏ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਉਦੇਸ਼ ਤਾਜ਼ਾ ਪਕਾਏ ਹੋਏ ਸ਼ਾਕਾਹਾਰੀ ਭੋਜਨ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੀ ਊਰਜਾ ਅਤੇ ਸਰੋਤਾਂ ਨੂੰ ਹੋਰ ਲਾਭਦਾਇਕ ਚੀਜ਼ਾਂ ਵਿਚ ਲਗਾ ਸਕਣ। 
ਜਸਵਿੰਦਰ ਸਿੰਘ ਨੇ ਬੇਨਤੀ ਕੀਤੀ ਕਿ ਵਿਕਟੋਰੀਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੋਈ ਵੀ ਪਾਠਕ ਜਿਸ ਨੂੰ ਮਦਦ ਦੀ ਲੋੜ ਹੈ, ਉਹ ਸਿੱਖ ਵਲੰਟੀਅਰ ਆਸਟ੍ਰੇਲੀਆ ਨਾਲ ਸੰਪਰਕ ਕਰ ਸਕਦੇ ਹਨ।

ਲੋਕ ਸਾਡੇ ਨਾਲ ਸਮੂਹਿਕ ਰੂਪ ਵਿਚ ਵੀ ਸੰਪਰਕ ਕਰ ਸਕਦੇ ਹਨ। ਜਦੋਂ ਮੈਂ ਸਮੂਹਿਕ ਤੌਰ 'ਤੇ ਕਹਿੰਦਾ ਹਾਂ ਤਾਂ ਮੇਰਾ ਮਤਲਬ ਹੈ ਕਿ ਜੇਕਰ ਕਿਤੇ 10-15 ਪਰਿਵਾਰਾਂ ਨੂੰ ਸਾਡੇ ਤੋਂ ਕਿਸੇ ਮਦਦ ਦੀ ਲੋੜ ਹੈ ਤਾਂ ਕੋਈ ਇਕ ਪਰਿਵਾਰ ਸਾਰੀ ਜਾਣਕਾਰੀ ਇਕੱਟੀ ਕਰ ਕੇ ਸਾਨੂੰ ਮੈਸੇਜ ਜਾਂਕਾਲ ਕਰ ਸਕਦਾ ਹੈ। ਸਿੱਖ ਵਲੰਟੀਅਰ ਆਸਟ੍ਰੇਲੀਆ ਨੇ ਜੰਗਲੀ ਅੱਗ, ਹੜ੍ਹ, ਤੂਫਾਨ ਅਤੇ ਹੋਰ ਆਫ਼ਤਾਂ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਜਿਨ੍ਹਾਂ ਲੋਕਾਂ ਦੀ ਉਹ ਮਦਦ ਕਰਦੇ ਹਨ, ਉਹ ਲੋਕ ਅਪਣੇ ਆਪ ਨੂੰ ਇਕੱਲਿਆ ਮਹਿਸੂਸ ਨਹੀਂ ਕਰਦੇ। 

ਉਹਨਾਂ ਦੱਸਿਆ ਕਿ ਚੈਰਿਟੀ ਸੰਸਥਾ ਦੀ ਸਥਾਪਨਾ 2014 ਵਿਚ ਕੀਤੀ ਗਈ ਸੀ ਅਤੇ ਇਹ ਸੰਸਥਾ ਸਿੱਖ ਭਾਰਤੀਆਂ ਨੂੰ ਆਸਟ੍ਰੇਲੀਅਨ ਸਮਾਜ ਵਿਚ ਏਕੀਕ੍ਰਿਤ ਕਰਨ ਵਿਚ ਮਦਦ ਕਰਨ ਵਾਲੀਆਂ ਪਹਿਲਕਦਮੀਆਂ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਸੰਚਾਲਨ ਕਰਦੀ ਹੈ। ਗੱਲ ਤਸਮਾਨੀਆ ਦੀ ਕੀਤੀ ਜਾਵੇ ਤਾਂ ਤਸਮਾਨੀਆ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਦੇ ਵਸਨੀਕਾਂ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਦਾ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਨਦੀਆਂ ਦੇ ਪੱਧਰ ਦੇ ਨੀਵੇਂ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। 

ਉੱਤਰ-ਪੱਛਮ ਵਿਚ ਡੇਲੋਰੇਨ ਦਾ ਕਸਬਾ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਦੀ ਹਾਲਤ ਬਾਰੇ ਹਵਾਈ ਫੁਟੇਜ ਵਿਚ ਜਾਇਦਾਦਾਂ ਅਤੇ ਕਾਰੋਬਾਰਾਂ ਦੇ ਹੜ੍ਹ ਨੂੰ ਦਿਖਾਇਆ ਗਿਆ ਹੈ। ਸ੍ਰੀਮਾਨ ਸਮਿਥ ਨੇ ਕਿਹਾ ਕਿ ਨੁਕਸਾਨ ਦਾ ਮੁਲਾਂਕਣ ਸ਼ੁਰੂ ਹੋਣ ਤੋਂ ਪਹਿਲਾਂ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਪਰ ਉਹ ਜਾਣਦਾ ਸੀ ਕਿ ਪੁਲਾਂ ਦੇ ਤਬਾਹ ਹੋ ਰਹੇ ਹਨ।

ਤਸਮਾਨੀਆ ਦੇ ਸਟੇਟ ਐਮਰਜੈਂਸੀ ਸੇਵਾ ਦੇ ਕਾਰਜਕਾਰੀ ਨਿਰਦੇਸ਼ਕ, ਲਿਓਨ ਸਮਿਥ ਨੇ ਕਿਹਾ ਕਿ ਨੁਕਸਾਨ ਦਾ ਮੁਲਾਂਕਣ ਸ਼ੁਰੂ ਹੋਣ ਤੋਂ ਪਹਿਲਾਂ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਪਰ ਉਙ ਇਹ ਵੀ ਜਾਣਦੇ ਸਨ ਕਿ ਹੋਰ ਪੁਲ ਵੀ ਤਬਾਹ ਹੋ ਰਹੇ ਹਨ।  ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਪ੍ਰਤੀ ਬਾਲਗ $560 ਅਤੇ ਪ੍ਰਤੀ ਬੱਚਾ $280 ਦੇ ਭੁਗਤਾਨ ਦਾ ਐਲਾਨ ਕੀਤਾ। ਸ਼ੁੱਕਰਵਾਰ ਦੁਪਹਿਰ ਤੱਕ ਲਗਭਗ 1,500 ਅਰਜ਼ੀਆਂ ਉਹਨਾਂ ਕੋਲ ਆ ਚੁੱਕੀਆਂ ਸਨ। 
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement