
ਹੈਰੀ ਬੈਂਸ, ਮਨਦੀਪ ਨਾਗਰਾ ਅਤੇ ਪ੍ਰਦੀਪ ਕੌਰ ਕੂਨਰ ਨੇ ਜਿੱਤ ਕੀਤੀ ਦਰਜ
ਸਰੀ : ਮਿਉਂਸਿਪਲ ਚੋਣਾਂ ਵਿਚ ਤਿੰਨ ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ। ਪੰਜਾਬੀ ਉਮੀਦਵਾਰਾਂ ਵਿਚ ਹੈਰੀ ਬੈਂਸ, ਮਨਦੀਪ ਨਾਗਰਾ ਅਤੇ ਪ੍ਰਦੀਪ ਕੌਰ ਕੂਨਰ ਕੌਂਸਲਰ ਬਣ ਗਏ ਹਨ। ਮੇਅਰ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਦੀ ਕੌਂਸਲਰ ਬਰੈਂਡਾ ਲੌਕ ਨੇ ਤਤਕਾਲੀ ਮੇਅਰ ਡਗ ਮਕੱਲਮ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ।
ਉਨ੍ਹਾਂ ਦੇ ਹਿਮਾਇਤੀ ਚਾਰ ਕੌਂਸਲਰ ਜਿੱਤਣ ਨਾਲ ਉਹਨ੍ਹਾ ਨੂੰ ਬਹੁਮਤ ਹਾਸਲ ਹੋਈ ਹੈ। ਦੱਸ ਦੇਈਏ ਕਿ ਇਸ ਚੋਣ ਵਿਚ ਸਾਬਕਾ ਸਾਂਸਦ ਜਿਨੀ ਸਿੰਮਜ਼ (ਜੋਗਿੰਦਰ ਕੌਰ ਹੋਠੀ) ਸੁਖ ਧਾਲੀਵਾਲ ਤੋਂ ਦੁੱਗਣੀਆਂ ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ ਹਨ ਜਦਕਿ ਸੁੱਖ ਧਾਲੀਵਾਲ ਦੇ ਹਿੱਸੇ ਪੰਜਵਾਂ ਸਥਾਨ ਆਇਆ ਹੈ।