ਅਮਰੀਕਾ : ਬਗ਼ੈਰ ਗੁਨਾਹ ਤੋਂ 16 ਸਾਲਾਂ ਤਕ ਜੇਲ ਦੀ ਸਜ਼ਾ ਕੱਟਣ ਵਾਲੇ ਵਿਅਕਤੀ ਦੀ ਪੁਲਿਸ ਕਾਰਵਾਈ ’ਚ ਮੌਤ
Published : Oct 17, 2023, 3:59 pm IST
Updated : Oct 17, 2023, 3:59 pm IST
SHARE ARTICLE
Leonard Allen Cure
Leonard Allen Cure

ਅਪ੍ਰੈਲ ’ਚ ਹੀ ਜੇਲ ਤੋਂ ਬਾਹਰ ਆਇਆ ਸੀ ਲੀਓਨਾਰਡ ਐਲਨ ਕਿਉਰ

ਕਿੰਗਸਲੈਂਡ (ਅਮਰੀਕਾ): ਗ਼ਲਤ ਦੋਸ਼ਸਿੱਧੀ ਕਾਰਨ ਫ਼ਲੋਰੀਡਾ ਦੀ ਜੇਲ ’ਚ 16 ਸਾਲ ਤੋਂ ਵੱਧ ਸਮਾਂ ਬਤੀਤ ਕਰਨ ਵਾਲੇ ਇਕ ਵਿਅਕਤੀ ਦਾ ਸੋਮਵਾਰ ਨੂੰ ਜੌਰਜੀਆ ’ਚ ਇਕ ਡਿਪਟੀ ਸ਼ੈਰਿਫ਼ ਦੀ ਕਾਰਵਾਈ ’ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਮਾਮਲੇ ਦੀ ਜਾਂਚ ਕਰ ਰਹੇ ‘ਜੌਰਜੀਆ ਜਾਂਚ ਬਿਊਰੋ’ (ਜੀ.ਬੀ.ਆਈ.) ਨੇ ਮ੍ਰਿਤਕ ਦੀ ਪਛਾਣ 53 ਸਾਲਾਂ ਦੇ ਲੀਓਨਾਰਡ ਐਲਨ ਕਿਉਰ ਦੇ ਰੂਪ ’ਚ ਕੀਤੀ ਹੈ, ਜੋ ਪਿੱਛੇ ਜਿਹੇ ਜੇਲ ਤੋਂ ਬਾਹਰ ਆਇਆ ਸੀ। 

ਕਿਉਰ ਦੀ ਮੌਤ ਦੀ ਪੁਸ਼ਟੀ ਫ਼ਲੋਰੀਡਾ ਦੇ ‘ਇਨੋਸੈਂਸ ਪ੍ਰਾਜੈਕਟ’ (ਨਿਰਦੋਸ਼ ਯੋਜਨਾ) ਦੇ ਕਾਰਜਕਾਰੀ ਡਾਇਰੈਕਟਰ ਸੇਥ ਮਿੱਲਰ ਨੇ ਕੀਤੀ। ਮਿੱਲਰ ਨੇ ਦੋਸ਼ਮੁਕਤੀ ਮਾਮਲੇ ’ਚ ਕਿਉਰ ਦੀ ਪ੍ਰਤੀਨਿਧਗੀ ਕੀਤੀ ਸੀ। ਮਿੱਲਰ ਨੇ ਕਿਹਾ ਕਿ ਕਿਉਰ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਉਨ੍ਹਾਂ ਕਿਹਾ, ‘‘ਮੈਂ ਸੋਚ ਵੀ ਨਹੀਂ ਸਕਦਾ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ, ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਪੁੱਤਰ ਨੂੰ ਨਿਰਦੋਸ਼ ਹੋਣ ਦੇ ਬਾਵਜੂਦ ਸਾਰੀ ਉਮਰ ਕੈਦ ਦੀ ਸਜ਼ਾ ਦਿਤੀ ਗਈ ਹੈ, ਬਾਅਦ ’ਚ ਉਸ ਨੂੰ ਜਦੋਂ ਦੋਸ਼ਮੁਕਤ ਕਰਾਰ ਦਿਤਾ ਜਾਵੇ ਤਾਂ ਤੁਹਾਨੂੰ ਦਸਿਆ ਜਾਵੇ ਕਿ ਜੇਲ ਤੋਂ ਰਿਹਾਈ ਤੋਂ ਬਾਅਦ ਗੋਲੀ ਮਾਰੇ ਜਾਣ ਕਾਰਨ ਉਸ ਦੀ ਮੌਤ ਹੋ ਗਈ।’’

ਜੀ.ਬੀ.ਆਈ. ਨੇ ਇਕ ਬਿਆਨ ’ਚ ਕਿਹਾ ਕੈਮਡੇਨ ਕਾਊਂਟੀ ਦੇ ਇਕ ਡਿਪਟੀ ਨੇ ਜੌਰਜੀਆ-ਫ਼ਲੋਰੀਡਾ ਸੜਕ ਨੇੜੇ ਇੰਟਰਸਟੇਟ 95 ’ਤੇ ਇਕ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਅਤੇ ਡਿਪਟੀ ਦੇ ਕਹਿਣ ’ਤੇ ਡਰਾਈਵਰ ਕਾਰ ਤੋਂ ਬਾਹਰ ਨਿਕਲ ਆਇਆ। ਜੀ.ਬੀ.ਆਈ. ਅਨੁਸਾਰ ਡਰਾਈਵਰ ਨੇ ਸ਼ੁਰੂਆਤ ’ਚ ਤਾਂ ਸਹਿਯੋਗ ਕੀਤਾ ਪਰ ਜਦੋਂ ਉਸ ਨੂੰ ਦਸਿਆ ਗਿਆ ਕਿ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤਾਂ ਉਹ ਹਿੰਸਕ ਹੋ ਗਿਆ। ਏਜੰਸੀ ਅਨੁਸਾਰ, ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਜਦੋਂ ਕਾਰ ਡਰਾਈਵਰ ਨੇ ਡਿਪਟੀ ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ ਤਾਂ ਉਸ ਨੇ ਸਟੱਨ ਗੰਨ ਕੱਢੀ ਜਿਸ ਨਾਲ ਡਰਾਈਵਰ ਡਰ ਗਿਆ ਅਤੇ ਉਸ ਨੇ ਡਿਪਟੀ ’ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ।

ਸਟੱਨ ਗੰਨ ਇਕ ਇਲੈਕਟ੍ਰਿਕ ਉਪਕਰਨ ਹੁੰਦਾ ਹੈ ਜਿਸ ਨੂੰ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਬਿਜਲੀ ਦਾ ਝਟਕਾ ਦੇਣ ਲਈ ਬਣਾਇਆ ਗਿਆ ਹੈ। ਜੀ.ਬੀ.ਆਈ. ਨੇ ਕਿਹਾ ਕਿ ਡਿਪਟੀ ਨੇ ਉਸ ਨੂੰ ਸਟੱਨ ਗੰਨ ਅਤੇ ਡੰਡੇ ਦਾ ਪ੍ਰਯੋਗ ਕਰ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਅਦ ’ਚ ਉਸ ਨੇ ਅਪਣੀ ਬੰਦੂਕ ਕੱਢੀ ਅਤੇ ਜਦੋਂ ਡਰਾਈਵਰ ਨੇ ਵਿਰੋਧ ਕਰਨਾ ਜਾਰੀ ਰਖਿਆ ਤਾਂ ਉਸ ਨੇ ਉਸ ਨੂੰ ਗੋਲੀ ਮਾਰ ਦਿਤੀ। ਏਜੰਸੀ ਨੇ ਇਹ ਨਹੀਂ ਦਸਿਆ ਕਿ ਡਿਪਟੀ ਸ਼ੈਰਿਫ਼ ਨੇ ਕਿਉਰ ਦੀ ਗੱਡੀ ਨੂੰ ਕਿਉਂ ਰੋਕਿਆ। 

ਕਿਉਰ ਨੂੰ 2003 ’ਚ ਫ਼ਲੋਰੀਡਾ ਦੇ ਡੇਨੀਆ ਬੀਚ ’ਚ ਦਵਾਈ ਦੀ ਇਕ ਦੁਕਾਨ ’ਚ ਡਕੈਤੀ ਕਰਨ ਦਾ ਦੋਸ਼ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਸ ਨੂੰ ਡਕੈਤੀ ਅਤੇ ਹੋਰ ਅਪਰਾਧਾਂ ਲਈ ਪਹਿਲਾਂ ਵੀ ਦੋਸ਼ੀ ਠਹਿਰਾਇਆ ਜਾ ਚੁਕਾ ਸੀ। ਕਿਉਰ ਨੂੰ 16 ਸਾਲਾਂ ਦੀ ਜੇਲ ਕੱਟਣ ਤੋਂ ਬਾਅਦ ਇਸ ਮਾਮਲੇ ’ਚ ਬਰੀ ਕਰ ਦਿਤਾ ਗਿਆ ਸੀ ਅਤੇ ਉਹ ਅਪ੍ਰੈਲ ’ਚ ਹੀ ਜੇਲ ਤੋਂ ਬਾਹਰ ਆਇਆ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement