
ਬੀਤੇ ਦਿਨੀ ਪਾਕਿਸਤਾਨ 'ਚ ਇਕ ਭਾਰੀ ਬੰਬ ਧਮਾਕਾ ਹੋਇਆ।ਦੱਸ ਦਈਏ ਕਿ ਇਹ ਧਮਾਕਾ ਭੀੜ-ਭਾੜ ਵਾਲੇ ਇਲਾਕੇ ਵਿਚ ਹੋਇਆ ਜਿਸ ਕਰਕੇ ਧਮਾਕੇ ਤੋਂ ਬਾਅਦ ...
ਕਰਾਚੀ (ਭਾਸ਼ਾ): ਬੀਤੇ ਦਿਨੀ ਪਾਕਿਸਤਾਨ 'ਚ ਇਕ ਭਾਰੀ ਬੰਬ ਧਮਾਕਾ ਹੋਇਆ।ਦੱਸ ਦਈਏ ਕਿ ਇਹ ਧਮਾਕਾ ਭੀੜ-ਭਾੜ ਵਾਲੇ ਇਲਾਕੇ ਵਿਚ ਹੋਇਆ ਜਿਸ ਕਰਕੇ ਧਮਾਕੇ ਤੋਂ ਬਾਅਦ ਚਾਰੇ ਪਾਸੇ ਹਫੜਾ-ਤਫੜੀ ਮਚ ਗਈ। ਦੱਸ ਦਈਏ ਕਿ ਇਸ ਧਮਾਕੇ ਵਿਚ ਘਟੋਂ-ਘੱਟ 2 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਜ਼ਿਕਰਯੋਗ ਹੈ ਕਿ ਇਸ ਦੀ ਜਾਣਕਾਰੀ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਦਿਤੀ ਹੈ।
Bomb Blast
ਮਲਿਰ ਜ਼ਿਲੇ 'ਚ ਹੋਏ ਇਸ ਧਮਾਕੇ 'ਚ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਮਾਮਲੇ ਬਾਰੇ ਪੁਲਿਸ ਦੇ ਉੱਚ ਅਧਿਕਾਰੀ ਇਰਫ਼ਾਨੀ ਅਲੀ ਬਹਾਦਰ ਨੇ ਕਿਹਾ ਕਿ ਗੱਡੀ ਦੇ ਹੇਠ ਲਗਾਏ ਗਏ ਟਾਈਮ ਬੰਬ 'ਚ ਬੇਹੱਦ ਤੇਜ਼ ਆਵਾਜ਼ ਨਾਲ ਧਮਾਕਾ ਹੋਇਆ। ਇਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 2 ਹੋਰ ਜ਼ਖਮੀ ਹੋ ਗਏ।
Pakistan
ਬੰਬ ਰੋਕੂ ਦਸਤੇ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਜਿੰਨਾ ਮੈਡੀਕਲ ਸੈਂਟਰ 'ਚ ਉੱਚ ਡਾਕਟਰ ਸੀਮੀ ਜਮਾਲੀ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਕਰਾਚੀ ਵਿਚ ਕਾਫੀ ਲੰਬੇ ਸਮੇਂ ਤੋਂ ਅਤਿਵਾਦੀ, ਕੱਟੜਵਾਦ ਅਤੇ ਜਾਤੀ ਹਿੰਸਾ ਝੱਲ ਰਿਹਾ ਹੈ।
Pakistan Bomb Blast
ਨਾਲ ਹੀ ਇਸ ਧਮਾਕੇ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ।