
ਉਸ ਦੀ ਵੈਕਸਿਨ ਸੰਕਰਮਣ ਤੋਂ ਬਚਾਅ ਲਈ 94.5% ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦੇਸ਼ ਭਰ 'ਚ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਹੁਣ ਮੁੜ ਬਹੁਤ ਸਾਰੇ ਵਿਗਿਆਨਿਕ ਕੋਰੋਨਾ ਵੈਕਸੀਨ ਤਿਆਰ ਕਰ ਰਹੇ ਹਨ। ਪਰ ਇਸ ਵਿਚਕਾਰ ਹੁਣ ਰੂਸ ਦੇ ਸਪੂਤਨਿਕ 5 ਤੋਂ ਬਾਅਦ ਹੁਣ ਅਮਰੀਕਾ ਦੀ ਮੋਡਰਨਾ ਇੰਕ.ਨੇ ਵੀ ਕੋਰੋਨਾਵਾਇਰਸ ਲਈ ਟੀਕਾ ਬਣਾਉਣ ਦਾ ਐਲਾਨ ਕੀਤਾ ਹੈ। ਮੋਡਰਨਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸਿਨ ਸੰਕਰਮਣ ਤੋਂ ਬਚਾਅ ਲਈ 94.5% ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਦੂਜੇ ਪਾਸੇ ਅਮਰੀਕੀ ਕੰਪਨੀ ਹੈ ਜਿਸ ਨੇ ਕੋਰੋਨਾ ਟੀਕੇ ਦੇ ਟ੍ਰਾਇਲ ਵਿਚ ਸਫਲਤਾ ਦਾ ਐਲਾਨ ਕੀਤਾ। ਫਾਈਜ਼ਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਦੀ ਵੈਕਸੀਨ ਕੋਰੋਨਾ ਸੰਕਰਮਣ ਨੂੰ ਰੋਕਣ ਲਈ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਫਾਈਜ਼ਰ ਤੋਂ ਬਾਅਦ ਮੋਡਰਨਾ ਦੇ ਇਸ ਐਲਾਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦਸੰਬਰ ਵਿੱਚ ਇਨ੍ਹਾਂ ਦੋਵਾਂ ਨੂੰ ਮਨਜ਼ੂਰੀ ਦੇ ਸਕਦਾ ਹੈ।
ਮੋਡਰਨਾ ਦੇ ਰਾਸ਼ਟਰਪਤੀ ਸਟੀਫਨ ਹੋਜ ਨੇ ਇੱਕ ਇੰਟਰਵਿਊ ਦੌਰਾਨ ਕਿਹਾ, "ਸਾਨੂੰ ਇੱਕ ਵੈਕਸਿਨ ਮਿਲਣ ਜਾ ਰਹੀ ਹੈ ਜੋ ਕੋਵਿਡ-19 ਨੂੰ ਰੋਕ ਸਕਦੀ ਹੈ। ਸਾਨੂੰ ਸਾਰਿਆਂ ਨੂੰ ਇਸ ਦੀ ਉਮੀਦ ਕਰਨੀ ਚਾਹੀਦੀ ਹੈ। ਅਸਲ ਵਿੱਚ ਇਹ ਟੀਕਾ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਸਫਲ ਹੋਣ ਜਾ ਰਿਹਾ ਹੈ।"