ਵੱਡੀ ਵਾਰਦਾਤ: ਮਸ਼ਹੂਰ ਅਮਰੀਕੀ ਅਦਾਕਾਰਾ ਤੇ ਉਸਦੇ ਪਤੀ 'ਤੇ ਤਾਬੜਤੋੜ ਚਲਾਈਆਂ ਗੋਲੀਆਂ!
Published : Nov 17, 2022, 3:17 pm IST
Updated : Nov 25, 2022, 6:48 pm IST
SHARE ARTICLE
 photo
photo

ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਇਸ ਮਾਮਲੇ ਦੀ ਕਰ ਰਹੀ ਜਾਂਚ

 

'ਵਾਈਲਡ ਥਿੰਗਜ਼' ਅਤੇ 'ਸਕਰੀ ਮੂਵੀ 3' ਫੇਮ ਅਮਰੀਕੀ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰੀਕੀ ਮੀਡੀਆ ਨੇ ਦੱਸਿਆ ਕਿ ਸੋਮਵਾਰ ਨੂੰ ਡੇਨਿਸ ਅਤੇ ਉਸ ਦਾ ਪਤੀ ਆਰੋਨ ਆਪਣੀ ਕਾਰ 'ਚ ਸੜਕ 'ਤੇ ਸਨ। ਫਿਰ ਉਹਨਾਂ ਦੀ ਕਿਸੇ ਹੋਰ ਕਾਰ ਮਾਲਕ ਨਾਲ ਬਹਿਸ ਹੋ ਗਈ।

ਸਥਿਤੀ ਉਸ ਸਮੇਂ ਕਾਬੂ ਤੋਂ ਬਾਹਰ ਹੋ ਗਈ ਜਦੋਂ ਇਕ ਹੋਰ ਵਾਹਨ ਸਵਾਰ ਲੋਕਾਂ ਨੇ ਸੜਕ 'ਤੇ ਗੁੱਸੇ ਵਿਚ ਅਭਿਨੇਤਰੀ ਦੀ ਕਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ ਪਰ ਹਾਦਸੇ ਤੋਂ ਬਾਅਦ ਤੋਂ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ।

ਡੈਨਿਸ ਦੀ ਗੱਡੀ ’ਤੇ ਗੋਲੀਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ। ਹਾਲਾਂਕਿ ਉਹ ਦੋਵੇਂ ਅਜੇ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਅਦਾਕਾਰਾ ਰਿਚਰਡਸ ਕਾਫੀ ਡਰ ਗਈ ਸੀ ਤੇ ਸੈੱਟ ’ਤੇ ਪਹੁੰਚ ਕੇ ਰੋਣ ਲੱਗੀ। ਫਿਲਹਾਲ ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਲਾਂਕਿ ਦੋਸ਼ੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement