Pakistan News: ਪਾਕਿਸਤਾਨ ਦੇ ਰੋਹਤਾਸ ਕਿਲ੍ਹੇ ਦੇ ਅੰਦਰ ਸਥਿਤ ਗੁਰਦੁਆਰਾ ਸਾਹਿਬ ’ਚ 77 ਸਾਲਾਂ ਬਾਅਦ ਨਿਸ਼ਾਨ ਸਾਹਿਬ ਕੀਤੇ ਗਏ ਸਥਾਪਿਤ 
Published : Dec 17, 2024, 7:31 am IST
Updated : Dec 17, 2024, 7:31 am IST
SHARE ARTICLE
Nishan Sahib was established after 77 years in the Gurdwara Sahib located inside the Rohtas Fort of Pakistan
Nishan Sahib was established after 77 years in the Gurdwara Sahib located inside the Rohtas Fort of Pakistan

Pakistan News: ਇਸ ਮੌਕੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਜਥੇ ਨੇ ਕੀਰਤਨ ਕੀਤਾ।

 

Pakistan News: ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਖੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਮੌਜੂਦ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਚੋਹਾ (ਚਸ਼ਮਾ) ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਅੱਜ ਪਹਿਲੀ ਵਾਰ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ।

..

ਇਸ ਸੰਬੰਧੀ ਲਾਹੌਰ ਤੋਂ ਜਾਣਕਾਰੀ ਦਿੰਦਿਆ ਬਾਬਰ  ਜਲੰਧਰੀ ਨੇ ਦੱਸਿਆ ਕਿ ਜਿਹਲਮ ਦੇ ਇਤਿਹਾਸਕਾਰ ਮਿਰਜ਼ਾ  ਸਫਦਾਰ ਬੇਗ ਅਨੁਸਾਰ ਦੋਵੇਂ ਗੁਰਦੁਆਰਿਆਂ ਸਾਹਿਬਾਨ ਦੇ ਨਿਸ਼ਾਨ ਸਾਹਿਬ ਸਥਾਪਿਤ ਕਰਕੇ ਚੋਲੇ ਬਦਲਣ ਦੀ ਸੇਵਾ ਸੰਗਤ ਵਲੋਂ ਅਰਦਾਸ ਕਰਨ ਉਪਰੰਤ ਪੂਰਨ ਸਿੱਖ ਮਰਿਆਦਾ ਨਾਲ ਕੀਤੀ ਗਈ। ਇਸ ਮੌਕੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਜਥੇ ਨੇ ਕੀਰਤਨ ਕੀਤਾ।

..

ਇਸ ਮੌਕੇ ਧਾਰਮਿਕ ਸਮਾਗਮ 'ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਸੈਫ਼ਉੱਲ੍ਹਾ ਖੋਖਰ, ਡਿਪਟੀ ਸਕੱਤਰ ਤਨਵੀਰ ਅਹਿਮਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮਿਮਪਾਲ ਸਿੰਘ, ਬਾਬਾ ਗੁਰਪਾਲ ਸਿੰਘ, ਨਿਸ਼ਾਨ ਸਾਹਿਬ ਦੀ ਸੇਵਾ ਕਰਵਾਉਣ ਵਾਲੀ ਮਨਟੀਕਾ, ਕੈਲੇਫੋਰਨੀਆ (ਯੂ. ਐੱਸ. ਏ.) ਆਧਾਰਿਤ ਸੰਸਥਾ ਰਣਜੀਤ ਨਗਾਰਾ ਦੇ ਮੁਖੀ ਡਾ: ਸਤਪ੍ਰੀਤ ਸਿੰਘ, ਸਕੱਤਰ ਰਣਜੀਤ ਸਿੰਘ, ਗੁਰਦਿਆਲ

..

ਹਰਦਿਆਲ ਸਿੰਘ, ਕੁਲਬੀਰ ਸਿੰਘ, ਮੋਹਕਮ ਸਿੰਘ, ਅਮਰਦੀਪ ਸਿੰਘ ਹੁੰਦਲ, ਜਗਮੀਤ ਸਿੰਘ ਭਿੰਡਰ, ਪਾਕਿਸਤਾਨੀ ਪ੍ਰਤੀਨਿਧੀ ਰਾਜਾ ਹਸਨ ਵੱਕਾਰ, ਰਾਜਾ ਹੈਦਰ ਵੱਕਾਰ, ਆਰਕੀਟੈਕਟ ਅਦੀਲ ਕੁਰੈਸ਼ੀ, ਖ਼ਾਲਿਦ ਸਰਵਰ, ਸਾਦੀਆ ਡੋਗਰ, ਸੰਤੋਖ ਸਿੰਘ, ਗੁਰਬੀਰ ਸਿੰਘ, ਜਸਵੰਤ ਸਿੰਘ, ਹੀਰਾ ਸਿੰਘ, ਤਲਵਿੰਦਰ ਸਿੰਘ, ਜਨਮ ਸਿੰਘ, ਮਦਾਨ ਸਿੰਘ, ਵਿਨੋਦ ਸਿੰਘ ਡੀਗਰਾ, ਰੋਹਨ ਸਿੰਘ, ਅਮਰਜੀਤ ਸਿੰਘ, ਪ੍ਰੀਤਮ ਸਿੰਘ, ਸਤਪਾਲ ਸਿੰਘ, ਮਿਰਜ਼ਾ ਬੈਗ, ਸ਼ਾਹਿਦ ਸ਼ਬੀਰ ਆਦਿ ਸਮੇਤ ਪਿਸ਼ਾਵਰ, ਲਾਹੌਰ, ਸ੍ਰੀ ਨਨਕਾਣਾ ਸਾਹਿਬ, ਸਿਆਲਕੋਟ, ਫੈਸਲਾਬਾਦ, ਜਿਹਲਮ, ਹਸਨ ਅਬਦਾਲ ਆਦਿ ਦੀ ਸੰਗਤ ਵੀ ਹਾਜ਼ਰ ਸੀ ।

..

 

..

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਸਤਪ੍ਰੀਤ ਸਿੰਘ ਅਤੇ ਮਿਰਜ਼ਾ ਬੇਗ ਨੇ ਦੱਸਿਆ ਕਿ ਜਨਮ ਅਸਥਾਨ ਮਾਤਾ ਸਾਹਿਬ ਕੌਰ ਅਤੇ ਗੁਰਦੁਆਰਾ ਚੋਹਾ ਸਾਹਿਬ ਦੀ ਸੇਵਾ ਰਣਜੀਤ ਨਗਾਰਾ ਯੂ. ਐੱਸ. ਏ., ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement