
ਟਰਾਂਸਪੋਰਟਰਾਂ ਨੇ ਦਿਤੀ ਚੱਕਾ ਜਾਮ ਦੀ ਧਮਕੀ, ਕਿਰਾਇਆ ਵਧਾਉਣ ਦੀ ਕੀਤੀ ਅਪੀਲ
ਇਸਲਾਮਾਬਾਦ : ਕਰਜ਼ੇ ਦੇ ਬੋਝ ਹੇਠਾਂ ਦੱਬੇ ਪਾਕਿਸਤਾਨ ਦੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿਚ 12.03 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿਚ 9.53 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਲਾਈਟ ਡੀਜ਼ਲ ਦੀ ਕੀਮਤ ਵਿਚ 9.43 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵੀ 10.08 ਰੁਪਏ ਪ੍ਰਤੀ ਲੀਟਰ ਵਧਾ ਦਿਤੇ ਗਏ ਹਨ। ਪੈਟਰੋਲੀਅਮ ਪ੍ਰੋਡਕਟਸ ਦੀਆਂ ਕੀਮਤਾਂ ਵਿਚ ਨਵੇਂ ਵਾਧੇ ਤੋਂ ਬਾਅਦ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ 160 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 144.62 ਰੁਪਏ ਤੋਂ ਵਧਾ ਕੇ 154.15 ਰੁਪਏ ਪ੍ਰਤੀ ਲੀਟਰ ਕਰ ਦਿਤੀ ਗਈ ਹੈ।
Petrol prices reach Rs 160 per liter in Pakistan
ਇਸ ਤੋਂ ਇਲਾਵਾ ਲਾਈਟ ਡੀਜ਼ਲ ਆਇਲ ਦੇ ਭਾਅ 114.54 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 123.97 ਰੁਪਏ ਕਰ ਦਿਤੇ ਗਏ ਹਨ। ਮਿੱਟੀ ਦੇ ਤੇਲ ਦੀਆਂ ਕੀਮਤਾਂ 116.48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 126.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਨਾ ਹੀ ਨਹੀਂ, ਹਵਾਈ ਜਹਾਜ਼ ਵਿਚ ਵਰਤੇ ਜਾਣ ਵਾਲੇ ਜੈੱਟ ਫ਼ਿਊਲ ਦੇ ਭਾਅ ਵਿਚ ਵੀ 11 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਤੋਂ ਬਾਅਦ ਇਸਦੇ ਭਾਅ 140.65 ਰੁਪਏ ਪ੍ਰਤੀ ਲੀਟਰ ਹੋ ਗਏ ਹਨ।
Petrol prices reach Rs 160 per liter in Pakistan
ਇਸ ਤੋਂ ਇਲਾਵਾ ਜੈੱਟ ਫ਼ਿਊਲ (ਐਥਨਾਲ ਪੈਟਰੋਲ) ਦੇ ਭਾਅ ਵਿਚ ਵੀ 10 ਰੁਪਏ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸਦੀ ਕੀਮਤ 157.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਆਲ ਪਾਕਿਸਤਾਨ ਪੈਟਰੋਲੀਅਮ ਟਰਾਂਸਪੋਰਟਰਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਕਿਰਾਏ ਵਿਚ ਵਾਧਾ ਨਹੀਂ ਕੀਤਾ ਤਾਂ ਉਹ ਅਣਮਿੱਥੇ ਵਿਰੋਧ ਪ੍ਰਦਰਸ਼ਨ ਕਰਨਗੇ ਕਿਉਂਕਿ 2011 ਤੋਂ ਕਿਰਾਏ ’ਚ ਕੋਈ ਤਬਦੀਲੀ ਨਹੀਂ ਹੋਈ ਹੈ।
Petrol prices reach Rs 160 per liter in Pakistan
ਉਨ੍ਹਾਂ ਨੇ ਦੇਸ਼ ਭਰ ਵਿਚ ਈਂਧਨ ਦੀ ਸਪਲਾਈ ਵਿਚ ਕਟੌਤੀ ਦੀ ਚਿਤਾਵਨੀ ਦਿਤੀ ਹੈ। ਆਇਲ ਟੈਂਕਰ ਆਨਰਸ ਐਸੋਸੀਏਸ਼ਨ ਦੇ ਬੁਲਾਰੇ ਇਸਰਾਰ ਅਹਿਮਦ ਸ਼ਿਨਵਾਰੀ ਨੇ ਕਿਹਾ ਕਿ ਜੇਕਰ ਵਿਰੋਧ ਦੇ ਇਕ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆ ਗਈਆਂ ਤਾਂ ਉਹ ਚੱਕਾ ਜਾਮ ਹੜਤਾਲ ਦਾ ਸੱਦਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ 40,000 ਮੈਂਬਰ ਵਿਰੋਧ ਦਾ ਹਿੱਸਾ ਹਨ।