ਅਮਰੀਕਾ 'ਚ ਫਿਰ ਹੋਈ ਗੋਲੀਬਾਰੀ, 6 ਦੀ ਮੌਤ

By : GAGANDEEP

Published : Feb 18, 2023, 11:30 am IST
Updated : Feb 18, 2023, 11:30 am IST
SHARE ARTICLE
 photo
photo

ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

 

ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਟੈਨੇਸੀ ਸੂਬੇ ਦੇ ਮਿਸੀਸਿਪੀ ਸ਼ਹਿਰ 'ਚ ਸ਼ੁੱਕਰਵਾਰ ਦੇਰ ਰਾਤ ਗੋਲੀਬਾਰੀ ਹੋਈ। ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਬ੍ਰੈਡ ਲਾਂਸ ਨੇ ਦੱਸਿਆ ਕਿ ਹਮਲਾਵਰ 52 ਸਾਲਾ ਰਿਚਰਡ ਡੇਲ ਕ੍ਰੂਮ ਨੇ ਆਪਣੀ ਪਹਿਲੀ ਪਤਨੀ ਦੀ ਹੱਤਿਆ ਕਰ ਦਿੱਤੀ। ਮਾਰੇ ਗਏ ਬਾਕੀ ਲੋਕ ਪਹਿਲੀ ਪਤਨੀ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਇਸ ਗੋਲੀਬਾਰੀ ਵਿੱਚ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸੀਰੀਆ 'ਚ ਵੱਡਾ ਅੱਤਵਾਦੀ ਹਮਲਾ, 53 ਲੋਕਾਂ ਦੀ ਮੌਤ 

ਪੁਲਿਸ ਅਧਿਕਾਰੀ ਬ੍ਰੈਡ ਲਾਂਸ ਨੇ ਦੱਸਿਆ ਕਿ ਇਹ ਘਟਨਾ ਮਿਸੀਸਿਪੀ ਸਿਟੀ ਦੇ ਅਰਕਾਬੁਤਲਾ ਇਲਾਕੇ ਦੀ ਹੈ। ਇੱਥੇ ਇੱਕ ਸਟੋਰ ਦੀ ਪਾਰਕਿੰਗ ਵਿੱਚ ਹਮਲਾਵਰ ਨੇ ਕਾਰ ਵਿੱਚ ਬੈਠੇ ਵਿਅਕਤੀ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਰਿਚਰਡ ਡੇਲ ਕਰਮ ਆਪਣੀ  ਪਹਿਲੀ ਪਤਨੀ ਦੇ ਘਰ ਪਹੁੰਚਿਆ। ਇੱਥੇ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਉਸ ਦੇ ਮੰਗੇਤਰ ਨੂੰ ਗੋਲੀ ਮਾਰ ਦਿੱਤੀ। ਫਿਰ ਉਹ ਆਪਣੇ ਘਰ ਗਿਆ, ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀ ਲਾਂਸ ਨੇ ਦੱਸਿਆ ਕਿ ਪੁਲਿਸ ਨੂੰ ਦੋਸ਼ੀ ਦੇ ਘਰ ਨੇੜੇ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਗੈਰ ਕਾਨੂੰਨੀ ਮਾਈਨਿੰਗ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠਾਂ ਦਰੜਿਆ, ਮੌਤ 

ਉਹਨਾਂ ਕਿਹਾ ਕਿ ਸਾਨੂੰ ਰਿਚਰਡ ਡੇਲ ਕਰਮ ਦੇ ਘਰ ਦੇ ਪਿੱਛੇ ਦੋ ਲਾਸ਼ਾਂ ਮਿਲੀਆਂ, ਉਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਸੜਕ 'ਤੇ ਇੱਕ ਲਾਸ਼ ਪਈ ਸੀ। ਦੂਜਾ ਕਾਰ ਵਿੱਚ ਸੀ। ਇਨ੍ਹਾਂ ਵਿੱਚੋਂ ਇੱਕ ਲਾਸ਼ ਔਰਤ ਦੀ ਸੀ। ਸਾਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦਾ ਵੀ ਮੁਲਜ਼ਮ ਨਾਲ ਕੋਈ ਸਬੰਧ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ।

ਪੁਲਿਸ ਅਨੁਸਾਰ ਮੁਲਜ਼ਮ ਕੋਲ ਕਈ ਤਰ੍ਹਾਂ ਦੀਆਂ ਬੰਦੂਕਾਂ ਸਨ। ਪੁਲਿਸ ਅਧਿਕਾਰੀ ਲਾਂਸ ਨੇ ਕਿਹਾ- ਸਾਨੂੰ ਦੋਸ਼ੀ ਦੇ ਘਰ ਦੇ ਸਾਹਮਣੇ ਉਸਦੀ ਕਾਰ ਮਿਲੀ। ਇਸ ਵਿੱਚ ਕਈ ਹੈਂਡਗਨ ਅਤੇ ਸ਼ਾਰਟਗਨ ਰੱਖੇ ਹੋਏ ਸਨ। ਅਸੀਂ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਹਥਿਆਰਾਂ ਨੂੰ ਸੀਲ ਕਰ ਦਿੱਤਾ। ਹਮਲੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement