Israel airstrike on southern Syria : ਇਜ਼ਰਾਈਲ ਨੇ ਦੱਖਣੀ ਸੀਰੀਆ 'ਤੇ ਹਵਾਈ ਹਮਲਾ ਕੀਤਾ, 2 ਦੀ ਮੌਤ ਤੇ 19 ਜ਼ਖ਼ਮੀ
Published : Mar 18, 2025, 1:07 pm IST
Updated : Mar 18, 2025, 1:07 pm IST
SHARE ARTICLE
Israel launches airstrike on southern Syria, killing 2 and wounding 19 Latest News in Punjabi
Israel launches airstrike on southern Syria, killing 2 and wounding 19 Latest News in Punjabi

Israel airstrike on southern Syria : ਰਾਸ਼ਟਰਪਤੀ ਬਸ਼ਰ ਅਲ-ਅਸਦ ਦੀਆਂ ਫ਼ੌਜਾਂ ਨਾਲ ਸਬੰਧਤ ਹਥਿਆਰਾਂ ਵਾਲੇ ਫ਼ੌਜੀ ਸਥਾਨਾਂ ਨੂੰ ਬਣਾਇਆ ਨਿਸ਼ਾਨਾ

Israel launches airstrike on southern Syria, killing 2 and wounding 19 Latest News in Punjabi : ਇਜ਼ਰਾਈਲ ਦੇ ਤੇਲ ਅਵੀਵ ’ਚ ਅਲ ਜਜ਼ੀਰਾ ਨੇ ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਾਨਾ ਦੇ ਹਵਾਲੇ ਨਾਲ ਦਸਿਆ ਕਿ ਦੱਖਣੀ ਸੀਰੀਆ ਦੇ ਡੇਰਾ ਸੂਬੇ 'ਤੇ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਘੱਟੋ-ਘੱਟ ਦੋ ਲੋਕ ਮਾਰੇ ਗਏ ਅਤੇ 19 ਹੋਰ ਜ਼ਖ਼ਮੀ ਹੋ ਗਏ।

ਇਜ਼ਰਾਈਲੀ ਫ਼ੌਜ ਨੇ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਨੇ ਬੇਦਖ਼ਲ ਕੀਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀਆਂ ਫ਼ੌਜਾਂ ਨਾਲ ਸਬੰਧਤ ਹਥਿਆਰਾਂ ਵਾਲੇ ਫ਼ੌਜੀ ਸਥਾਨਾਂ ਨੂੰ ਨਿਸ਼ਾਨਾ ਬਣਾਇਆ।

ਸੀਰੀਆ ਦੀ ਫ਼ੌਜ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲੀ ਫ਼ੌਜ 'ਇਸ ਸਮੇਂ ਦੱਖਣੀ ਸੀਰੀਆ ਵਿਚ ਫ਼ੌਜੀ ਟਿਕਾਣਿਆਂ 'ਤੇ ਹਮਲਾ ਕਰ ਰਹੀ ਹੈ, ਜਿਸ ਵਿਚ ਕਮਾਂਡ ਸੈਂਟਰ ਅਤੇ ਪੁਰਾਣੇ ਸੀਰੀਆਈ ਸ਼ਾਸਨ ਨਾਲ ਸਬੰਧਤ ਹਥਿਆਰਾਂ ਅਤੇ ਫ਼ੌਜੀ ਵਾਹਨਾਂ ਵਾਲੇ ਫ਼ੌਜੀ ਸਥਾਨ ਸ਼ਾਮਲ ਹਨ। 

ਸੀਰੀਆ ਦੀ ਫ਼ੌਜ ਨੇ ਅੱਗੇ ਕਿਹਾ ਕਿ ਉਹ ਦੱਖਣੀ ਸੀਰੀਆ ਵਿਚ ਫ਼ੌਜੀ ਖ਼ਤਰਿਆਂ ਦੀ ਮੌਜੂਦਗੀ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਇਸ ਦੇ ਵਿਰੁਧ ਸਖ਼ਤ ਕਾਰਵਾਈ ਕਰੇਗੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਜ਼ਰਾਈਲ ਨੇ ਡੇਰਾ ਸੂਬੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਖੇਤਰ ’ਚ ਪਹਿਲਾਂ ਵੀ ਫ਼ੌਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸੇ ਤਰ੍ਹਾਂ ਦੇ ਹਮਲੇ ਕੀਤੇ ਗਏ ਹਨ।

ਤੁਹਾਨੂੰ ਦਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਚ, ਇਜ਼ਰਾਈਲ ਦੀ ਹਵਾਈ ਸੈਨਾ (IAF) ਨੇ ਦਮਿਸ਼ਕ ਵਿਚ ਫ਼ਲਸਤੀਨੀ ਇਸਲਾਮਿਕ ਜੇਹਾਦ (PIJ) ਦੇ ਇਕ ਕਮਾਂਡ ਸੈਂਟਰ 'ਤੇ ਹਵਾਈ ਹਮਲਾ ਕੀਤਾ ਸੀ। ਜਿਸ ਸਬੰਧੀ ਇਜ਼ਰਾਈਲ ਰੱਖਿਆ ਬਲਾਂ (IDF) ਨੇ ਦਾਅਵਾ ਕੀਤਾ ਸੀ ਕਿ ਕਮਾਂਡ ਸੈਂਟਰ ਦੀ ਵਰਤੋਂ PIJ ਦੁਆਰਾ ਇਜ਼ਰਾਈਲ ਵਿਰੁਧ ਅਤਿਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਨਿਰਦੇਸ਼ਤ ਕਰਨ ਲਈ ਕੀਤੀ ਗਈ ਸੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement