
ਵਿਸ਼ਵ ਵਪਾਰ ਸੰਗਠਨ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਵਲੋਂ ਇਹ ਕਦਮ ਚੁੱਕੇ ਜਾਣ ਦੀ ਉਮੀਦ ਹੈ
ਨਿਊਯਾਰਕ, 18 ਅਪ੍ਰੈਲ, ਅਮਰੀਕਾ ਨੇ ਵਿਸ਼ਵ ਵਪਾਰ ਸੰਗਠਨ ਨੂੰ ਜਾਣਕਾਰੀ ਦਿਤੀ ਹੈ ਕਿ ਡੋਨਾਲਡ ਟਰੰਪ ਸਰਕਾਰ ਵਲੋਂ ਇਸਪਾਤ, ਐਲੂਮੀਨੀਅਮ 'ਤੇ ਚੀਨ ਨੂੰ ਆਯਾਤ ਕੀਤੇ ਜਾਂਦੇ ਹੋਰ ਸਮਾਨ ਉੱਤੇ ਲਗਾਏ ਗਏ ਟੈਕਸ ਦੇ ਮੁੱਦੇ ਉੱਤੇ ਉਹ ਚੀਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
WTO
ਵਿਸ਼ਵ ਵਪਾਰ ਸੰਗਠਨ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਅਮਰੀਕਾ ਵਲੋਂ ਇਹ ਕਦਮ ਚੁੱਕੇ ਜਾਣ ਦੀ ਉਮੀਦ ਹੈ, ਪਰ ਇਹ ਜ਼ਰੂਰੀ ਵੀ ਨਹੀਂ। ਅਧਿਕਾਰੀ ਨੇ ਇਹ ਵੀ ਦਸਿਆ ਕਿ ਅਮਰੀਕਾ ਵਪਾਰ ਦੇ ਖੇਤਰ ਵਿਚ ਚੀਨ ਨਾਲ ਅਪਣੇ ਸਬੰਧ ਸੁਧਾਰਨੇ ਚਾਹੁੰਦਾ ਹੈ ਤੇ ਅਮਰੀਕਾ ਦੇ ਇਸ ਕਦਮ ਨਾਲ ਅਮਰੀਕਾ ਨੂੰ ਚੀਨ ਨਾਲ ਅਪਣੇ ਵਿਵਾਦ ਸੁਲਝਾਉਣ ਦਾ ਸਮਾਂ ਮਿਲੇਗਾ।
WTO
ਦੱਸਣਯੋਗ ਹੈ ਕਿ ਚੀਨ ਨੇ ਇਸ ਗੱਲਬਾਤ ਦੀ ਪਹਿਲ ਕੀਤੀ ਸੀ। ਉਹ ਅਮਰੀਕਾ ਵਲੋਂ ਕਰੀਬ 1,300 ਚੀਨੀ ਚੀਜ਼ਾਂ ਉੱਤੇ ਲਾਏ ਸੰਭਾਵਿਕ ਟੈਕਸ ਦੇ ਮੁੱਦੇ ਸਬੰਧੀ ਗੱਲਬਾਤ ਕਰਨੀ ਚਾਹੁੰਦਾ ਹੈ। ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਚੀਜ਼ਾਂ 'ਤੇ ਟੈਕਸ ਲਾ ਦਿਤਾ ਸੀ।