
ਹੁਣ ਚੀਨ ’ਚ ਮਰਨ ਵਾਲਿਆਂ ਦੀ ਗਿਣਤੀ 4,632 ਹੋਈ
ਬੀਜਿੰਗ, 17 ਅਪ੍ਰੈਲ : ਕੋਵਿਡ 19 ਮਾਮਲਿਆਂ ਦੇ ਅੰਕੜੇ ਲੁਕਾਉਣ ਨੂੰ ਲੈ ਕੇ ਹੋ ਰਹੀ ਅੰਤਰਰਾਸ਼ਟਰੀ ਆਲੋਚਨਾ ਦੇ ਵਿਚਾਲੇ ਚੀਨ ਨੇ ਮ੍ਰਿਤਕਾਂ ਦੀ ਗਿਣਤੀ ’ਚ ਸ਼ੁਕਰਵਾਰ ਨੂੰ ਸੋਧ ਕੀਤਾ। ਚੀਨ ਨੇ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ਸ਼ਹਿਰ ’ਚ ਮ੍ਰਿਤਕਾਂ ਦੀ ਗਿਣਤੀ ’ਚ 1290 ਦਾ ਇਜਾਫ਼ਾ ਕੀਤਾ, ਜਿਸ ਨਾਲ ਚੀਨ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4632 ਹੋ ਗਈ । ਚੀਨ ਨੇ ਇਹ ਮੰਨਿਆ ਕਿ ਕਈ ਮਾਮਲਿਆਂ ’ਚ ਮੌਤ ਦਾ ਕਾਰਨ ਪਤਾ ਕਰਨ ’ਚ ਗ਼ਲਤੀ ਹੋਈ ਜਾਂ ਕਈ ਮਾਮਲਿਆਂ ਦਾ ਪਤਾ ਹੀ ਨਹੀਂ ਲੱਗ ਸਕਿਆ। ਸਮਾਚਾਚ ਏਜੰਸੀ ਸਿਨਹੁਆ ਦੀ ਰੀਪੋਰਟ ਮੁਤਾਬਕ ਵੁਹਾਨ ਨੇ ਸ਼ੁਕਰਵਾਰ ਨੂੰ ਕੋਵਿਡ 19 ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਅਤੇ ਬਿਮਾਰੀ ਦੇ ਕਾਰਨ ਹੋਣ ਵਾਲੀ ਮੌਤਾਂ ਦੀ ਗਿਣਤੀ ਵਿਚ ਸੋਧ ਕੀਤਾ।
File photo
ਵੁਹਾਨ ’ਚ 16 ਅਪ੍ਰੈਲ ਤਕ ਕੋਰੋਨਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਕੁੱਲ ਮਾਮਲਿਆਂ ’ਚ 325 ਦਾ ਵਾਧਾ ਕੀਤਾ ਗਿਆ ਜੋ ਵੱਧ ਕੇ 50,333 ਹੋ ਗਹੇ ਅਤੇ ਮ੍ਰਿਤਕਾ ਦੀ ਗਿਣਤੀ ’ਚ 1290 ਦਾ ਵਾਧਾ ਕੀਤਾ ਗਿਆ। ਇਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਪੁਸ਼ਟੀ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 3869 ਹੋ ਗਈ।
ਸੋਧੇ ਗਏ ਅੰਕੜਿਆਂ ਮੁਤਾਬਕ ਚੀਨ ’ਚ ਕੋਵਿਡ 19 ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 4,632 ਹੋ ਗਈ ਹੈ। ਕੁੱਲ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 82,692 ਹੋ ਗਈ। ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਅਤੇ ਇਸ ਦੀ ਗੰਭੀਰਤਾ ਨੂੰ ਕਥਿਤ ਤੌਰ ’ਤੇ ਲੁਕਾਉਣ ਨੂੰ ਲੈ ਕੇ ਅਮਰੀਕਾ ਅਤੇ ਹੋਰ ਦੇਸ਼ਾਂ ਵਲੋਂ ਚੀਨ ਦੀ ਸਖ਼ਤ ਆਲੋਚਨਾ ਦੇ ਵਿਚਾਲੇ ਅੰਕੜਿਆਂ ’ਚ ਇਹ ਸੋਧ ਕੀਤਾ ਗਿਆ ਹੈ। (ਪੀਟੀਆਈ)
ਕੋਰੋਨਾ ਵਾਇਰਸ ਦੇ ਪ੍ਰਕੋਪ ਸਬੰਧੀ ਕੋਈ ਗੱਲ ਨਹੀਂ ਲੁਕਾਈ : ਚੀਨ
ਬੀਜਿੰਗ, 17 ਅਪ੍ਰੈਲ : ਚੀਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸਨੇ ਕਦੇ ਵੀ ਇਹ ਗੱਲ ਨਹੀਂ ਲੁਕਾਈ ਦੀ ਕੋਰੋਨਾ ਵਾਇਰਸ ਦਾ ਦੇਸ਼ ’ਤੇ ਕਿੰਨਾ ਅਸਰ ਪਿਆ ਹੈ। ਅਮਰੀਕਾ ਦੀ ਅਗਵਾਈ ’ਚ ਪੱਛਮੀ ਤਾਕਤਾਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਚੀਨ ਨੇ ਇਹ ਗੱਲ ਕਹੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵਾਇਰਸ ਦੇ ਤੇਜੀ ਨਾਲ ਫੈਲਣ ਦੇ ਕਾਰਨ ਮਾਮਲਿਆਂ ਦੀ ਗਿਣਤੀ ’ਚ ਗਲਤੀ ਦੇ ਚੱਲਦੇ ਚੀਨ ਨੇ ਮ੍ਰਿਤਕਾਂ ਦੀ ਗਿਣਤੀ ਵਧਾਉਣ ਦੀ ਗੱਲ ਮੰਨੀ ਪਰ ਨਾਲ ਹੀ ਕਿਹਾ, ‘‘ਕਦੇ ਕੁੱਝ ਲੁਕਾਇਆ ਨਹੀਂ ਗਿਆ ਅਤੇ ਅਸੀਂ ਕੁੱਝ ਲੁਕਾਉਣ ਵੀ ਨਹੀਂ ਦਿਆਂਗੇ।’’ (ਪੀਟੀਆਈ)