'ਕੋਰੋਨਾ ਵਾਇਰਸ' ਨੇ ਹਿਲਾਇਆ ਚੀਨ ਦਾ ਅਰਥਚਾਰਾ
Published : Apr 18, 2020, 8:37 am IST
Updated : Apr 18, 2020, 8:37 am IST
SHARE ARTICLE
file photo
file photo

ਚੀਨ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ 1976 ਦੀ ਤਬਾਹਕੁਨ ਸਭਿਆਚਾਰਕ ਕ੍ਰਾਂਤੀ ਮਗਰੋਂ ਹੁਣ ਤਕ ਦੀ ਸੱਭ ਤੋਂ ਵੱਡੀ ਕਮੀ ਆਈ ਹੈ। ਸਾਲ 2020 ਦੀ ਪਹਿਲੀ

ਬੀਜਿੰਗ, 17 ਅਪ੍ਰੈਲ: ਚੀਨ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ 1976 ਦੀ ਤਬਾਹਕੁਨ ਸਭਿਆਚਾਰਕ ਕ੍ਰਾਂਤੀ ਮਗਰੋਂ ਹੁਣ ਤਕ ਦੀ ਸੱਭ ਤੋਂ ਵੱਡੀ ਕਮੀ ਆਈ ਹੈ। ਸਾਲ 2020 ਦੀ ਪਹਿਲੀ ਤਿਮਾਹੀ ਵਿਚ ਇਹ 68 ਫ਼ੀ ਸਦੀ ਘੱੱਟ ਗਈ। ਇਸ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਚੁੱਕੇ ਗਏ ਕਦਮਾਂ ਕਾਰਨ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ ਵਿਚ ਖੜੋਤ ਆ ਗਈ ਸੀ।

File photoFile photo

ਚੀਨ ਦੇ ਕੌਮੀ ਸੰਖਿਅਕ ਬਿਊਰੋ ਨੇ ਦਸਿਆ ਕਿ 2020 ਦੀ ਪਹਿਲੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ ਵਿਚ ਚੀਨ ਦਾ ਕੁਲ ਘਰੇਲੂ ਉਤਪਾਦ 20,650 ਅਰਬ ਯੂਆਨ-ਲਗਭਗ 2910 ਅਰਬ ਡਾਲਰ-ਰਿਹਾ ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ 6.8 ਫ਼ੀ ਸਦੀ ਦੀ ਕਮੀ ਦਰਸਾਉਂਦਾ ਹੈ। ਇਸ ਤਿਮਾਹੀ ਦੇ ਪਹਿਲੇ ਦੋ ਮਹੀਨਿਆਂ ਵਿਚ 20.5 ਫ਼ੀ ਸਦੀ ਦੀ ਕਮੀ ਆਈ। ਇਸ ਤਰ੍ਹਾਂ ਤੀਜੇ ਮਹੀਨੇ ਵਿਚ ਮੁਕਾਬਲਤਨ ਕੁੱਝ ਸੁਧਾਰ ਹੋਇਆ। ਚੀਨ ਦੇ ਅਰਥਚਾਰੇ ਵਿਚ 2019 ਵਿਚ 6.1 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਅਮਰੀਕਾ ਨਾਲ ਵਪਾਰ ਜੰਗ ਕਾਰਨ ਇਹ ਵਾਧਾ ਦਰ ਪਿਛਲੇ 29 ਸਾਲਾਂ ਵਿਚ ਸੱਭ ਤੋਂ ਘੱਟ ਸੀ ਪਰ ਛੇ ਫ਼ੀ ਸਦੀ ਦੇ ਮਨੋਵਿਗਿਆਨਕ ਪੱਧਰ 'ਤੇ ਉਪਰ ਰਹੀ ਸੀ। ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਨੇ ਚੀਨ ਅਤੇ ਦੁਨੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਚੀਨ ਦਾ ਅਰਥਚਾਰਾ ਪਹਿਲਾਂ ਹੀ ਮੰਦੀ ਦੀ ਹਾਲਤ ਵਿਚ ਹੈ।  (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement