
ਅਫ਼ਰੀਕਾ ਦੇ ਲਈ ਸੰਯੁਕਤ ਰਾਸ਼ਟਰ ਆਰਥਕ ਕਮਿਸ਼ਨ ਦੀ ਇਕ ਰੀਪੋਰਟ ’ਚ ਅਫ਼ਰੀਕਾ ਵਿਚ ਕੋਰੋਨਾ ਵਾਇਰਸ ਨਾਲ ਤਿੰਨ ਲੱਖ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ
ਜੋਹਾਨਸਬਰਗ,17 ਅਪ੍ਰੈਲ : ਅਫ਼ਰੀਕਾ ਦੇ ਲਈ ਸੰਯੁਕਤ ਰਾਸ਼ਟਰ ਆਰਥਕ ਕਮਿਸ਼ਨ ਦੀ ਇਕ ਰੀਪੋਰਟ ’ਚ ਅਫ਼ਰੀਕਾ ਵਿਚ ਕੋਰੋਨਾ ਵਾਇਰਸ ਨਾਲ ਤਿੰਨ ਲੱਖ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਹ ਅੰਕੜਾ ਜਾਰੀ ਕਰਦੇ ਹੋਏ ਰੀਪੋਰਟ ’ਚ ਦਸਿਆ ਗਿਆ ਹੈ ਕਿ ਆਮ ਹਾਲਾਤ ’ਚ ਤਿੰਨ ਲੱਖ ਲੋਕਾਂ ਦੀ ਮੋਤ ਹੋ ਸਕਦੀ ਹੈ ਅਤੇ ਜੇਕਰ ਹਾਲਾਤ ਖ਼ਰਾਬ ਹੋਏ ਤੇ ਵਾਇਰਸ ਨੂੰ ਰੋਕਣ ਦੇ ਲਈ ਦਖ਼ਲ ਨਾ ਦਿਤਾ ਗਿਆ ਤਾਂ ਅਫ਼ਰੀਕਾ ’ਚ 33 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ 120 ਕਰੋੜ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋ ਸਕਦੇ ਹਨ।
ਇਮਪੇਰੀਅਲ ਕਾਲੇਜ ਲੰਡਨ ਦੇ ਮਾਡਲ ਦੇ ਆਧਾਰ ’ਤੇ ਗਿਣਤੀ ਕਰਦੇ ਹੋਏ ਰੀਪੋਰਟ ’ਚ ਦਸਿਆ ਗਿਆ ਕਿ ਇਸ ਮਹਾਂਦੀਪ ’ਤੇ ਜੇਕਰ ਸਮਾਜਿਕ ਦੂਰੀ ਦਾ ਪਾਲਣ ਚੰਗੀ ਤਰ੍ਹਾਂ ਕੀਤਾ ਜਾਵੇ ਅਤੇ ਹਾਲਾਤ ਠੀਕ ਰਹਿੰਦੇ ਹਨ ਤਾਂ ਵੀ 12.2 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋ ਸਕਦੇ ਹਨ। (ਪੀਟੀਆਈ)