
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬੱਚਿਆਂ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਦੇ ਮੁਲਾਂਕਣ ’ਚ ਕਿਹਾ ਹੈ ਕਿ ਇਸ ਮਹਾਂਮਾਰੀ ਤੋਂ ਪੈਦਾ ਹੋਣ ਵਾਲੀ ਗਲੋਬਲ
ਸੰਯੁਕਤ ਰਾਸ਼ਟਰ, 17 ਅਪ੍ਰੈਲ : ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬੱਚਿਆਂ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਦੇ ਮੁਲਾਂਕਣ ’ਚ ਕਿਹਾ ਹੈ ਕਿ ਇਸ ਮਹਾਂਮਾਰੀ ਤੋਂ ਪੈਦਾ ਹੋਣ ਵਾਲੀ ਗਲੋਬਲ ਮੰਦੀ ਦੇ ਕਾਰਨ ਇਸ ਸਾਲ ਹਜ਼ਾਰਾਂ ਬੱਚਿਆਂ ਦੀ ਮੌਤ ਹੋ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਬੱਚਿਆਂ ਦੀ ਮੌਤ ਦਰ ਘੱਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਮੁਲਾਂਕਣ ’ਚ ਕਿਹਾ ਗਿਆ ਹੈ ਕਿ ਅਨੁਮਾਨਤ 4.2 ਤੋਂ 4.6 ਕਰੋੜ ਬੱਚੇ ਇਸ ਸਾਲ ਸੰਕਟ ਦੇ ਨਤੀਜੇ ਵਜੋਂ ਜ਼ਿਆਦਾਤਰ ਗਰੀਬੀ ’ਚ ਡਿੱਗ ਸਕਦੇ ਹਨ।
ਸਾਲ 2019 ’ਚ ਪਹਿਲਾਂ ਤੋਂ ਹੀ 38.6 ਕਰੋੜ ਬੱਚੇ ਜ਼ਿਆਦਾਤਰ ਗਰੀਬੀ ਦੇ ਸ਼ਿਕਾਰ ਸਨ। ਸੰਯੁਕਤ ਰਾਸ਼ਟਰ ਵਲੋਂ ਵੀਰਵਾਰ ਨੂੰ ਜਾਰੀ ‘ਪਾਲਿਸੀ ਬਰੀਫ਼ : ਦਿ ਇਮਪੈਕਟ ਆਫ਼ ਕੋਵਿਡ 19 ਆਨ ਚਿਲਡਰਨ ’ ’ਚ ਕਿਹਾ ਗਿਆ, ‘‘ਬੱਚੇ ਇਸ ਮਹਾਂਮਾਰੀ ਦਾ ਸਾਹਮਣਾ ਨਹੀਂ ਕਰ ਰਹੇ ਹਨ। ਪਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਖ਼ਤਰਾ ਹੈ। ਬੱਚਿਆਂ ਦੇ ਬਚਾਅ ਅਤੇ ਸਿਹਤ ਦੇ ਖ਼ਤਰਿਆਂ ਲਈ ਇਸ ’ਚ ਕਿਹਾ ਗਿਆ ਹੈ, ‘‘ਗਲੋਬਲ ਆਰਥਕ ਮੰਦੀ ਦੇ ਨਤੀਜੇ ਵਜੋਂ ਪ੍ਰਵਾਰ ਦੇ ਸਾਹਮਣੇ ਆਈ ਆਰਥਕ ਮੁਸ਼ਕਲ 2020 ’ਚ ਹਜ਼ਾਰਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ
File photo
, ਜੋ ਇਕ ਸਾਲ ਦੇ ਅੰਦਰ ਬੱਚਿਆਂ ਦੀ ਮੌਤ ਦੀ ਦਰ ਨੂੰ ਘੱਟ ਕਰਨ ’ਚ ਪਿਛਲੇ ਦੋ ਤੋਂ ਤਿੰਨ ਸਾਲਾਂ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਵਾਤ ਕਰ ਸਕਦੀ ਹੈ।’’
ਮਹਾਂਮਾਰੀ ਦੇ ਕਾਰਨ 188 ਦੇਸ਼ਾਂ ’ਚ ਸਿਖਿਆ ਦਾ ਸੰਕਟ ਵੀ ਵੱਧ ਗਿਆ ਹੈ ਅਤੇ ਪੂਰੇ ਦੇਸ਼ ’ਚ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ ਜਿਸ ਨਾਲ 1.5 ਅਰਬ ਤੋਂ ਵੱਧ ਬੱਚੇ ਅਤੇ ਨੌਜਵਾਨ ਪ੍ਰਭਾਵਤ ਹੋਏ ਹਨ।
ਅਮਰੀਕਾ ਦੀ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੁਨੀਆਂਭਰ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਹੈ ਅਤੇ ਇਸ ਨਾਲ ਹੁਣ ਤਕ 1 ਲੱਖ 44 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਕੋਵਿਡ 19 ਨਾਲ ਪ੍ਰਭਾਵਤ ਦੇਸ਼ ਹੈ ਜਿਥੇ 6,70,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 33000 ਲੋਕਾਂ ਦੀ ਮੌਤ ਹੋਈ ਹੈ। (ਪੀਟੀਆਈ)