
ਇਹ ਹਿੰਸਾ ਸੋਮਵਾਰ ਨੂੰ ਯਰੂਸ਼ਲਮ ਵਿਖੇ ਨਵੇਂ ਅਮਰੀਕਨ ਦੂਤਾਵਾਸ ਦੇ ਵਿਵਾਦਮਈ ਉਦਘਾਟਨ ਕਰਕੇ ਹੋਈ
ਕੈਨੇਡਾ: ਬੁੱਧਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਗ਼ਜ਼ਾ ਵਿਖੇ ਇਸਰਾਈਲੀ ਫ਼ੌਜ ਦੁਆਰਾ ਰੋਸ ਮੁਜ਼ਾਹਰੇ ਵਿਚ ਮਾਰੇ ਗਏ 60 ਫਿਲਸਤੀਨੀਆਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਆਦਾ ਫੌਜੀ ਬਲ ਅਤੇ ਹਥਿਆਰਾਂ ਦਾ ਪ੍ਰਯੋਗ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਫੌਰੀ ਤੌਰ ਤੇ ਉਤੇਜਨਾ, ਹਿੰਸਾ ਅਤੇ ਵਾਧੂ ਫ਼ੌਜੀ ਬਲ ਵਰਗੇ ਤੱਥਾਂ ਦੀ ਸੁਤੰਤਰ ਜਾਂਚ ਦੀ ਮੰਗ ਕਰਦਾ ਹੈ। ਇਹ ਹਿੰਸਾ ਸੋਮਵਾਰ ਨੂੰ ਯਰੂਸ਼ਲਮ ਵਿਖੇ ਨਵੇਂ ਅਮਰੀਕਨ ਦੂਤਾਵਾਸ ਦੇ ਵਿਵਾਦਮਈ ਉਦਘਾਟਨ ਕਰਕੇ ਹੋਈ। ਇਸਰਾਈਲ ਵਲੋਂ ਫੌਜ ਦੇ ਇਸਤੇਮਾਲ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ, ਇਸਰਾਈਲ ਮੁਤਾਬਿਕ ਮੁਜ਼ਾਹਰਾਕਾਰੀ ਬਾਡਰ ਦੀਆਂ ਸਰਹੱਦਾਂ ਨੂੰ ਪਾਰ ਕਰ ਰਹੇ ਸੀ ਅਤੇ ਇਸਰਾਈਲ ਨੂੰ ਆਪਣੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਦਾ ਪੂਰਾ ਹੱਕ ਹੈ। ਟਰੂਡੋ ਨੇ ਜਾਂਚ ਵਿਚ ਕੈਨੇਡਾ ਵਲੋਂ ਸਹਾਇਤਾ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਅਸੀਂ ਇਸਰਾਈਲੀ ਅਧਿਕਾਰੀਆਂ ਨਾਲ ਰਾਫ਼ਤਾ ਕਾਇਮ ਕਰਕੇ ਜਾਂਚ ਦੇ ਧੁਰੇ ਤੱਕ ਪਹੁੰਚਾਂਗੇ।