ਮਨੁੱਖ ਨਹੀਂ 'ਜਾਨਵਰ' ਹਨ ਪ੍ਰਵਾਸੀ : ਟਰੰਪ
Published : May 18, 2018, 12:44 pm IST
Updated : May 18, 2018, 12:44 pm IST
SHARE ARTICLE
Donald Trump
Donald Trump

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਆਮ ਤੌਰ 'ਤੇ ਅਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ 'ਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਉਹਨਾ  ਨੇ ਪ੍ਰਵਾਸੀਆਂ ਬਾਰੇ ਅਜਿਹਾ..

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਆਮ ਤੌਰ 'ਤੇ ਅਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ 'ਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਉਹਨਾ  ਨੇ ਪ੍ਰਵਾਸੀਆਂ ਬਾਰੇ ਅਜਿਹਾ ਬਿਆਨ ਦਿਤਾ ਹੈ ਕਿ ਜਿਸ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਦਰਅਸਲ ਡੋਨਾਲਡ ਟਰੰਪ ਨੇ ਸਰਹੱਦ 'ਤੇ ਕੰਧ ਬਣਾਉਣ ਅਤੇ ਇਮੀਗ੍ਰੇਸ਼ਨ ਨੀਤੀਆਂ 'ਚ ਬਦਲਾਅ ਦੀਆਂ ਚਰਚਾਵਾਂ ਵਿਚਕਾਰ ਕੁੱਝ ਪ੍ਰਵਾਸੀਆਂ ਦੀ ਤੁਲਨਾ ਜਾਨਵਰਾਂ ਨਾਲ ਕੀਤੀ ਹੈ।

ਟਰੰਪ ਨੇ ਵ•ਾਈਟ ਹਾਊਸ 'ਚ ਕੈਲੇਫ਼ੋਰਨੀਆ ਰੀਪਬਲਿਕਨ ਸਾਹਮਣੇ ਕਿਹਾ, ''ਸਾਡੇ ਦੇਸ਼ 'ਚ ਲੋਕ ਜ਼ਬਰਦਸਤੀ ਦਾਖ਼ਲ ਹੋ ਰਹੇ ਹਨ ਜਾਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਜਿਹੇ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਇਹ ਲੋਕ ਕਿੰਨੇ ਖ਼ਰਾਬ ਹਨ। ਇਹ ਲੋਕ ਨਹੀਂ ਹਨ ਬਲਕਿ ਜਾਨਵਰ ਹਨ। ਇਸ ਲਈ ਅਸੀਂ ਉਹਨਾ  ਨੂੰ ਦੇÎਸ਼ ਵਿਚੋਂ ਬਾਹਰ ਕੱਢ ਰਹੇ ਹਾਂ।''

Donald TrumpDonald Trump


ਬੀਤੇ ਦਿਨੀਂ ਟਰੰਪ ਨੇ ਪ੍ਰਵਾਸੀਆਂ ਦੀ ਸੈਂਚੁਰੀ ਸਿਟੀ ਅਤੇ ਐਮ.ਐਸ.-13 ਗੈਂਗ 'ਤੇ ਸਵਾਲ ਚੁੱਕੇ ਸਨ ਅਤੇ ਹੁਣ ਇਹ ਬਿਆਨ ਦਿਤਾ ਹੈ। ਟਰੰਪ ਨੇ ਅਕਸਰ ਹੀ ਐਮ.ਐਸ.-13 ਨੂੰ ਕਾਤਲ ਅਤੇ ਦੁਸ਼ਟ ਗੈਂਗ ਦਸਿਆ ਹੈ। ਫਿਲਹਾਲ ਟਰੰਪ ਦੇ ਪ੍ਰਵਾਸੀਆਂ 'ਤੇ ਦਿਤੇ ਗਏ ਇਸ ਬਿਆਨ ਦੀ ਡੈਮੋਕ੍ਰੇਟਸ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਕਾਲਰੇਡੋ ਦੇ ਕਾਂਗਰਸਮੈਨ ਜਾਰਡ ਪੋਲਿਸ ਨੇ ਕਿਹਾ, ''ਪ੍ਰਵਾਸੀ ਇਨਸਾਨ ਹਨ ਕੋਈ ਜਾਨਵਰ, ਅਪਰਾਧੀ, ਡਰੱਗ ਡੀਲਰ ਜਾਂ ਬਲਾਤਕਾਰੀ ਨਹੀਂ।''

ਕੈਲੇਫ਼ੋਰਨੀਆ ਦੇ ਗਵਰਨਰ ਜੇਰੀ ਬ੍ਰਾਊਨ ਨੇ ਕਿਹਾ, ''ਟਰੰਪ ਇਮੀਗਰੇਸ਼ਨ ਨੂੰ ਲੈ ਕੇ ਝੂਠ ਬੋਲ ਰਹੇ ਹਨ। ਨਾਲ ਹੀ ਉਹਨਾ  ਨੇ ਕ੍ਰਾਈਮ ਅਤੇ ਕੈਲੇਫ਼ੋਰਨੀਆ ਦੇ ਕਾਨੂੰਨ ਨੂੰ ਲੈ ਕੇ ਝੂਠ ਬੋਲਿਆ ਹੈ। ਇਕ ਦਰਜਨ ਰੀਪਬਲਿਕਨ ਨੇਤਾਵਾਂ ਵਲੋਂ ਉਹਨਾ  ਦੀ ਚਾਪਲੂਸੀ ਕਰਨ ਅਤੇ ਹਾਂ ਵਿਚ ਹਾਂ ਮਿਲਾਉਣ ਨਾਲ ਕੁੱਝ ਨਹੀਂ ਬਦਲੇਗਾ। ਅਸੀਂ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਲੋਕਾਂ ਹਾਂ ਅਤੇ ਇਸ ਬਿਆਨ ਤੋਂ ਖ਼ੁਸ਼ ਨਹੀਂ ਹਾਂ।'' (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement