
ਪੂਰੀ ਦੁਨੀਆ ਵਿਚ 45 ਮੁਲਕਾਂ ਦੇ 4000 ਤਟਾਂ ਨੂੰ 'ਬਲੂ ਫਲੈਗ ਸਰਟੀਫਿਕੇਸ਼ਨ' ਹਾਸਲ ਹੈ
ਕੈਨੇਡਾ: ਕੈਨੇਡਾ ਦੇ 27 ਸਮੁੰਦਰੀ ਤਟਾਂ ਨੂੰ ਮਾਣਮੱਤਾ 'ਬਲੂ ਫਲੈਗ ਈਕੋ ਸਰਟੀਫਿਕੇਸ਼ਨ' ਮਿਲਿਆ ਹੈ। ਇਹ ਸਰਟੀਫਿਕੇਸ਼ਨ ਕਈ ਮਾਪਦੰਡਾਂ ਤੇ ਕੰਮ ਕਰਦਾ ਹੈ ਜਿਸ ਵਿਚ ਤਟ ਤੇ ਮੌਜ਼ੂਦ ਸਮੁੰਦਰੀ ਪਾਣੀ ਦੀ ਗੁਣਵੱਤਾ, ਆਲੇ ਦੁਆਲੇ ਦੇ ਵਾਤਾਵਰਣ ਦੀ ਸੰਭਾਲ ਅਤੇ ਜਾਗਰੂਕਤਾ, ਸੁਰੱਖਿਆ ਅਤੇ ਸੁਵਿਧਾਵਾਂ ਸ਼ਾਮਲ ਹਨ। ਸਮੁੰਦਰੀ ਤਟਾਂ ਤੇ ਆਉਣ ਵਾਲੇ ਬਹੁਤੇ ਸੈਲਾਨੀ 'ਬਲੂ ਫਲੈਗ ਸਰਟੀਫਿਕੇਸ਼ਨ' ਦੇਖਦੇ ਹਨ। ਪੂਰੀ ਦੁਨੀਆ ਵਿਚ 45 ਮੁਲਕਾਂ ਦੇ 4000 ਤਟਾਂ ਨੂੰ 'ਬਲੂ ਫਲੈਗ ਸਰਟੀਫਿਕੇਸ਼ਨ' ਹਾਸਲ ਹੈ। ਕੈਨੇਡਾ ਦੇ ਇਹਨਾਂ ਤਟਾਂ ਵਿੱਚੋ ਜ਼ਿਆਦਾਤਰ ਤਟ ਉਨਟਾਰੀਓ ਵਿਖੇ ਹਨ।