Rishi Sunak: ਬ੍ਰਿਟਿਸ਼ PM ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ 2024 ’ਚ ਅਮੀਰਾਂ ਦੀ ਸੂਚੀ ’ਚ ਸਿਖਰ ’ਤੇ
Published : May 18, 2024, 9:36 am IST
Updated : May 18, 2024, 9:37 am IST
SHARE ARTICLE
British Prime Minister Rishi Sunak and Akshata Murty
British Prime Minister Rishi Sunak and Akshata Murty

ਇਹ ਜੋੜਾ ਪਿਛਲੇ ਸਾਲ 275ਵੇਂ ਸਥਾਨ ਤੋਂ 651 ਮਿਲੀਅਨ ਗ੍ਰੇਟ ਬ੍ਰਿਟੇਨ ਪੌਂਡ ਦੀ ਅਨੁਮਾਨਤ ਜਾਇਦਾਦ ਨਾਲ ਸੂਚੀ ਵਿਚ 245ਵੇਂ ਸਥਾਨ ’ਤੇ ਪਹੁੰਚ ਗਿਆ ਹੈ।

Rishi Sunak:  ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਪਹਿਲੀ ਵਾਰ ਸਾਲਾਨਾ ‘ਸੰਡੇ ਟਾਈਮਜ਼ ਰਿਚ ਲਿਸਟ’ ਵਿਚ ਥਾਂ ਬਣਾਈ ਸੀ, ਸੂਚੀ ਦੇ 2024 ਐਡੀਸ਼ਨ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਰੈਂਕਿੰਗ ’ਚ ਉਛਾਲ ਦਾ ਕਾਰਨ ਇਨਫੋਸਿਸ ਦੀ ਆਕਰਸ਼ਕ ਸ਼ੇਅਰਹੋਲਡਿੰਗ ਹੈ।

ਸੁਨਕ ਅਤੇ ਅਕਸ਼ਤਾ ਦੋਵੇਂ 44 ਸਾਲ ਦੇ ਹਨ। ਇਹ ਜੋੜਾ ਪਿਛਲੇ ਸਾਲ 275ਵੇਂ ਸਥਾਨ ਤੋਂ 651 ਮਿਲੀਅਨ ਗ੍ਰੇਟ ਬ੍ਰਿਟੇਨ ਪੌਂਡ ਦੀ ਅਨੁਮਾਨਤ ਜਾਇਦਾਦ ਨਾਲ ਸੂਚੀ ਵਿਚ 245ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟਰੀਟ ਨੂੰ ਅਪਣਾ ਘਰ ਕਹਿਣ ਵਾਲਾ ਸੱਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।  

 ਕਿਹਾ ਜਾਂਦਾ ਹੈ ਕਿ ਅਕਸ਼ਤਾ ਅਪਣੇ ਪਤੀ ਤੋਂ ਵੱਧ ਕਮਾਈ ਕਰ ਰਹੀ ਹੈ ਕਿਉਂਕਿ ਫ਼ਰਵਰੀ ਵਿਚ ਪ੍ਰਕਾਸ਼ਤ ਵਿੱਤੀ ਬਿਆਨਾਂ ਵਿਚ ਕਿਹਾ ਗਿਆ ਕਿ ਸੁਨਕ ਨੇ 2022-23 ਵਿਚ 2.2 ਮਿਲੀਅਨ ਬ੍ਰਿਟਿਸ਼ ਪੌਂਡ ਕਮਾਏ, ਜਦੋਂ ਕਿ ਮੂਰਤੀ ਨੇ ਪਿਛਲੇ ਸਾਲ ਅੰਦਾਜ਼ਨ 2.2 ਮਿਲੀਅਨ ਪੌਂਡ (13 ਮਿਲੀਅਨ ਬ੍ਰਿਟਿਸ਼ ਪੌਂਡ) ਦੀ ਕਮਾਈ ਕੀਤੀ। ਅਖ਼ਬਾਰ ਦੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਜੋੜੇ ਦੀ ਸੱਭ ਤੋਂ ਕੀਮਤੀ ਜਾਇਦਾਦ ਇਨਫ਼ੋਸਿਸ ਵਿਚ ਅਕਸ਼ਤਾ ਦੀ ਹਿੱਸੇਦਾਰੀ ਹੈ, ਜੋ ਕਿ ਅਕਸ਼ਤਾ ਦੇ ਪਿਤਾ (ਨਰਾਇਣ ਮੂਰਤੀ ਦੁਆਰਾ ਸਹਿ-ਸਥਾਪਤ) ਬੈਂਗਲੁਰੂ ਸਥਿਤ ਆਈਟੀ ਕੰਪਨੀ ਹੈ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement