Spider Twins : ਕੁਦਰਤ ਦਾ ਕਰਿਸ਼ਮਾ ਹੈ ਅਜੀਬ ! ਇੰਡੋਨੇਸ਼ੀਆ ’ਚ ਔਰਤ ਨੇ 4 ਬਾਹਾਂ ਅਤੇ 3 ਲੱਤਾਂ ਵਾਲੇ ਜੁੜਵਾਂ ਪੁੱਤਰਾਂ ਨੂੰ ਦਿੱਤਾ ਜਨਮ 

By : BALJINDERK

Published : May 18, 2024, 1:36 pm IST
Updated : May 18, 2024, 1:36 pm IST
SHARE ARTICLE
Spider Twins
Spider Twins

Spider Twins : ਬੱਚਿਆਂ ਦਾ ਅਪਰੇਸ਼ਨ ਸੀ ਗੁੰਝਲਦਾਰ, ਸਰੀਰ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਨਾਰਮਲ ਪਰ ਹੇਠਲੇ ਅੰਗ ਇੱਕੋ ਜਿਹੇ ਸੀ

Spider Twins: ਕੁਦਰਤ ਦਾ ਕਰਿਸ਼ਮਾ ਵੀ ਅਜੀਬ ਹੈ। ਰੱਬ ਕਦੋਂ ਕਿਸ ਰੂਪ ਭੇਜ ਦੇਵੇ ਇਸ ਪਤਾ ਨਹੀਂ ਹੈ। ਇਸੇ ਤਰ੍ਹਾਂ ਦਾ ਮਾਮਲਾ  ਇੰਡੋਨੇਸ਼ੀਆ ’ਚ ਇੱਕ ਬਹੁਤ ਹੀ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇੱਕ ਔਰਤ ਨੇ 4 ਬਾਹਾਂ ਅਤੇ 3 ਲੱਤਾਂ ਵਾਲੇ ਦੋ ਜੁੜਵਾਂ ਪੁੱਤਰਾਂ ਨੂੰ ਜਨਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਬੱਚਿਆਂ ਦੇ ਸਰੀਰ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਨਾਰਮਲ ਅਤੇ ਵੱਖਰਾ ਹੈ। ਪਰ ਹੇਠਲੇ ਅੰਗ ਇੱਕੋ ਜਿਹੇ ਹਨ। ਇਨ੍ਹਾਂ ਜੁੜਵਾਂ ਬੱਚਿਆਂ ਨੂੰ 'ਸਪਾਈਡਰ ਟਵਿਨਸ' ਕਿਹਾ ਜਾਂ ਰਿਹਾ ਹੈ।

ਇਹ ਵੀ ਪੜੋ:Powercut News : ਅੱਤ ਦੀ ਗਰਮੀ ਨੇ 12500 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ

ਅਮਰੀਕਨ ਜਰਨਲ ਆਫ਼ ਕੇਸ ਰਿਪੋਰਟਾਂ ਦੇ ਅਨੁਸਾਰ, ਤਿੰਨ ਆਰਥੋਪੀਡਿਕ ਸਰਜਨਾਂ ਨੇ ਬੱਚਿਆਂ ਦੇ ਕਮਰ ਅਤੇ ਪੇਡੂ ਦੀਆਂ ਹੱਡੀਆਂ ਨੂੰ ਸਥਿਰ ਕੀਤਾ ਤਾਂ ਜੋ ਉਹ ਸਿੱਧੇ ਬੈਠ ਸਕਣ। ਹਾਲਾਂਕਿ, ਬੱਚਿਆਂ ਦੀ ਸਰਜਰੀ ਦਾ ਕੰਮ ਡਾਕਟਰਾਂ ਲਈ ਆਸਾਨ ਨਹੀਂ ਸੀ, ਕਿਉਂਕਿ ਜੁੜਵਾਂ ਬੱਚਿਆਂ ’ਚੋਂ ਇੱਕ ਦੀ ਇੱਕ ਘੱਟ ਵਿਕਸਤ ਕਿਡਨੀ ਸੀ, ਜਿਸ ਨੂੰ 'ਕਿਡਨੀ ਹਾਈਪੋਪਲਾਸੀਆ' ਕਿਹਾ ਜਾਂਦਾ ਹੈ। ਜਦਕਿ ਦੂਜੇ ਦੀ ਸਿਰਫ਼ ਇੱਕ ਕਿਡਨੀ ਸੀ।

ਇਹ ਵੀ ਪੜੋ:Immigration Firms Fraud : ਪੰਜ ਇਮੀਗ੍ਰੇਸ਼ਨ ਫ਼ਰਮਾਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਦੀ ਮਾਰੀ ਠੱਗੀ

ਇਸ ਸਥਿਤੀ ਨੂੰ ਵਿਗਿਆਨਕ ਭਾਸ਼ਾ ’ਚ ‘ਇਸਚੀਓਪੈਗਸ ਟ੍ਰਾਈਸੇਪਸ’ ਕਿਹਾ ਜਾਂਦਾ ਹੈ। ਖੋਜ ਅਨੁਸਾਰ ਅਜਿਹੇ 60 ਪ੍ਰਤੀਸ਼ਤ ਤੋਂ ਵੱਧ ਮਾਮਲਿਆਂ ’ਚ ਜੁੜਵਾਂ ਮਰ ਜਾਂਦੇ ਹਨ ਜਾਂ ਮਰੇ ਹੋਏ ਪੈਦਾ ਹੁੰਦੇ ਹਨ। ਹਾਲਾਂਕਿ ਸਰਜਰੀ ਤੋਂ ਬਾਅਦ, ਦੋਵੇਂ ਬੱਚੇ ਸਿਹਤਮੰਦ ਹਨ ਅਤੇ ਇਕੱਠੇ ਖੜ੍ਹੇ ਅਤੇ ਬੈਠਣ ਦੇ ਯੋਗ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਬੱਚਿਆਂ ਦਾ ਲਿੰਗ ਅਤੇ ਗੁਦਾ ਇੱਕ ਹੀ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਖ ਨਹੀਂ ਕੀਤਾ ਜਾ ਸਕਦਾ। 

(For more news apart from woman gave birth twin sons with 4 arms and 3 legs in Indonesia News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement