ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟਿਸ਼ ਦੇ PM ਬੋਰਿਸ ਜਾਨਸਨ ਨਾਲ ਕੀਤੀ ਮੁਲਾਕਾਤ
Published : Jun 18, 2022, 5:36 pm IST
Updated : Jun 18, 2022, 5:36 pm IST
SHARE ARTICLE
Ukrainian President Volodymyr Zelensky meets with British PM Boris Johnson
Ukrainian President Volodymyr Zelensky meets with British PM Boris Johnson

ਮਹੱਤਵਪੂਰਨ ਮੁੱਦਿਆਂ 'ਤੇ ਕੀਤੀ ਚਰਚਾ

 

 ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੱਖਿਆ ਅਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਮੁਲਾਕਾਤ ਕੀਤੀ ਹੈ। ਜ਼ੇਲੇਨਸਕੀ ਅਤੇ ਜਾਨਸਨ ਨੇ ਖਾਸ ਤੌਰ 'ਤੇ ਯੂਕਰੇਨ ਦੇ ਪੂਰਬ ਅਤੇ ਦੱਖਣ 'ਚ ਫਾਰਵਰਡ ਮੋਰਚੇ 'ਤੇ ਮੌਜੂਦਾ ਸਥਿਤੀ ਦੇ ਨਾਲ-ਨਾਲ ਹਥਿਆਰਾਂ ਦੀ ਸਪਲਾਈ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਜ਼ੇਲੇਂਸਕੀ ਨੇ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ ਭਾਰੀ ਹਥਿਆਰਾਂ ਦੀ ਸਪਲਾਈ ਵਧਾਉਣ ਦੀ ਲੋੜ ਬਾਰੇ ਗੱਲ ਕੀਤੀ ਹੈ।

 

Ukrainian President Volodymyr Zelensky meets with British PM Boris JohnsonUkrainian President Volodymyr Zelensky meets with British PM Boris Johnson

 

ਜਾਹਸਨ ਨੇ ਅੱਗੇ ਕਿਹਾ ਕਿ ਇਸ ਦੇ ਹਿੱਸੇ ਵਜੋਂ, ਉਨ੍ਹਾਂ ਦਾ ਦੇਸ਼ ਯੂਕਰੇਨ ਨੂੰ ਹਥਿਆਰ ਪ੍ਰਦਾਨ ਕਰਨਾ ਜਾਰੀ ਰੱਖਣ ਅਤੇ ਇਸਦੀ ਵਰਤੋਂ ਲਈ ਫੌਜੀ ਸਿਖਲਾਈ ਦਾ ਆਯੋਜਨ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਯੂਕਰੇਨ ਲਈ ਸੁਰੱਖਿਆ ਗਾਰੰਟੀ ਅਤੇ ਯੂਕਰੇਨੀ ਖੇਤਰ ਨੂੰ ਬਾਰੂਦੀ ਸੁਰੰਗਾਂ ਤੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਕੀਤੀ।

 

Ukrainian President Volodymyr Zelensky meets with British PM Boris JohnsonUkrainian President Volodymyr Zelensky meets with British PM Boris Johnson

ਗੱਲਬਾਤ ਦੇ ਹੋਰ ਮੁੱਖ ਵਿਸ਼ੇ ਕੀਵ ਨੂੰ ਵਿੱਤੀ ਅਤੇ ਆਰਥਿਕ ਸਹਾਇਤਾ, ਯੂਕਰੇਨੀ ਬੰਦਰਗਾਹਾਂ ਦੀ ਨਾਕਾਬੰਦੀ, ਅਤੇ ਨਾਲ ਹੀ ਯੂਕਰੇਨ ਵਿੱਚ ਊਰਜਾ ਸੰਕਟ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਸਨ। ਜੌਨਸਨ ਰੂਸ-ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਦੂਜੀ ਯਾਤਰਾ ਲਈ ਦਿਨ ਦੇ ਸ਼ੁਰੂ ਵਿੱਚ ਕੀਵ ਪਹੁੰਚੇ ਸਨ। ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ 9 ਅਪ੍ਰੈਲ ਨੂੰ ਯੂਕਰੇਨ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement