
ਅਮਰੀਕਾ ਨੇ 4.2 ਕਰੋੜ ਤੇ ਭਾਰਤ ਨੇ 1.2 ਕਰੋੜ ਨਮੂਨਿਆਂ ਦੀ ਜਾਂਚ ਕੀਤੀ
ਵਾਸ਼ਿੰਗਟਨ, 17 ਜੁਲਾਈ : ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਸਭ ਤੋਂ ਵੱਧ 4.2 ਕਰੋੜ ਨਮੂਨਿਆਂ ਦੀ ਜਾਂਚ ਅਮਰੀਕਾ ਨੇ ਕੀਤੀ ਹੈ, ਇਸ ਦੇ ਬਾਅਦ ਸਭ ਤੋਂ ਵੱਧ 1.2 ਕਰੋੜ ਨਮੂਨਿਆਂ ਦੀ ਜਾਂਚ ਭਾਰਤ ਵਿਚ ਹੋਈ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਵਿਚ 35 ਲੱਖ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਅਤੇ ਵਾਇਰਸ ਨਾਲ 1,38,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
File Photo
ਵਿਸ਼ਵ ਭਰ ਵਿਚ ਵਾਇਰਸ ਪੀੜਤਾਂ ਦੀ ਗਿਣਤੀ 13.6 ਕਰੋੜ ਤੋਂ ਵੱਧ ਹੈ ਅਤੇ 5,86,000 ਰੋਗੀਆਂ ਦੀ ਮੌਤ ਹੋ ਚੁੱਕੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਜਾਂਚ ਵਿਚ, ਸਾਨੂੰ 4.2 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਹੈ।
ਇਸ ਦੇ ਬਾਅਦ ਸਭ ਤੋਂ ਵੱਧ 1.2 ਕਰੋੜ ਨਮੂਨਿਆਂ ਦੀ ਜਾਂਚ ਭਾਰਤ ਵਿਚ ਹੋਈ ਹੈ। ਜਾਂਚ ਦੇ ਮਾਮਲੇ ਵਿਚ ਅਸੀਂ ਪੂਰੇ ਵਿਸ਼ਵ ਵਿਚ ਸਭ ਤੋਂ ਅੱਗੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਰੀਕਾਰਡ ਜਾਂਚ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਕਦਮ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਦੇ ਠੀਕ ਵਿਰੁਧ ਹੈ। ਮੈਕਨੇਨੀ ਨੇ ਦਸਿਆ ਕਿ 2009 ਵਿਚ ਓਬਾਮਾ-ਬਿਡੇਨ ਪ੍ਰਸ਼ਾਸਨ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਸੂਬਿਆਂ ਤੋਂ ਐੱਚ. 1 ਐੱਨ. 1 ਫਲੂ ਦੀ ਜਾਂਤ ਬੰਦ ਕਰਨ ਅਤੇ ਹਰ ਮਾਮਲੇ ਨੂੰ ਗਿਣਨ ਤੋਂ ਰੋਕਿਆ ਸੀ। (ਪੀਟੀਆਈ
ਜੁਲਾਈ ਦੇ ਅਖੀਰ ਤਕ ਹੋਵੇਗਾ ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ
ਉਨ੍ਹਾਂ ਕਿਹਾ ਕਿ ਟੀਕੇ ਸਬੰਧੀ ਵੀ ਚੰਗੀ ਖਬਰ ਮਿਲ ਰਹੀ ਹੈ। ਉਨ੍ਹਾਂ ਦਸਿਆ ਕਿ ਮਾਰਡਨਾ ਵਲੋਂ ਜਿਸ ਟੀਕੇ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸੋਧ ਵਿਚ ਸ਼ਾਮਲ 45 ਲੋਕਾਂ ’ਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜੁਲਾਈ ਦੇ ਅਖੀਰ ਤਕ ਇਸ ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ ਹੋਣ ਦੀ ਉਮੀਦ ਹੈ, ਜਿਸ ਵਿਚ 30 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੈਕਨੇਨੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਸਬੰਧੀ ਵੀ ਉਤਸਾਹਜਨਕ ਜਾਣਕਾਰੀ ਮਿਲੀ ਹੈ।