ਕੋਵਿਡ -19 ਸੰਕਟ ਦੌਰਾਨ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ : ਸੰਧੂ
Published : Jul 18, 2020, 11:54 am IST
Updated : Jul 18, 2020, 11:54 am IST
SHARE ARTICLE
 India and US work together during CovID-19 crisis: Sandhu
India and US work together during CovID-19 crisis: Sandhu

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਦਾ ਮਿਲ ਕੇ

ਵਾਸ਼ਿੰਗਟਨ, 17 ਜੁਲਾਈ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਦਾ ਮਿਲ ਕੇ ਮੁਕਾਬਲਾ ਕਰ ਰਹੇ ਹਨ ਅਤੇ ਦੋਵੇਂ ਦੇਸ਼ ਮਿਲ ਕੇ ਕੋਵਿਡ-19 ਦਾ ਟੀਕਾ ਵੀ ਵਿਕਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ, ਜੀਵਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੇ ਲਾਭ ਪੂਰੀ ਦੁਨੀਆਂ ਤਕ ਪਹੁੰਚਣਗੇ।

ਅਮਰੀਕਾ ਦੇ ਮੱਧ-ਪਛਮੀ ਹਿੱਸਿਆਂ ਤੋਂ ਆਏ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਮਵਰ ਮੈਂਬਰਾਂ ਨਾਲ ਇਕ ਆਨਨਲਾਈਨ ਗੱਲਬਾਤ ਵਿਚ ਸੰਧੂ ਨੇ ਕਿਹਾ, “ਗਲੋਬਲ ਮਹਾਂਮਾਰੀ ਦੌਰਾਨ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਅਤੇ ਅਮਰੀਕਾ ਦੀਆਂ ਵਿਗਿਆਨਕ ਸੰਸਥਾਵਾਂ ਇਕ ਦੂਜੇ ਨਾਲ ਨਿਰੰਤਰ ਸੰਪਰਕ ਵਿਚ ਹਨ।’’

taranjeet Singh Sandhu taranjeet Singh Sandhu

ਉਨ੍ਹਾਂ ਕਿਹਾ, “‘‘ਸਾਡੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਮਿਲ ਕੇ ਟੀਕੇ ਦੇ ਵਿਕਾਸ ਲਈ ਕੰਮ ਕਰ ਰਹੀਆਂ ਹਨ। ਘੱਟੋ ਘੱਟ ਤਿੰਨ ਅਜਿਹੀਆਂ ਭਾਈਵਾਲੀਆਂ ਚੱਲ ਰਹੀਆਂ ਹਨ। ਗਿਲਿਅਡ ਨੇ ਭਾਰਤ ਵਿਚ ਸੱਤ ਫ਼ਾਰਮਾ ਕੰਪਨੀਆਂ ਨਾਲ  ਕੋਵਿਡ -19 ਦੇ ਇਲਾਜ ਵਿਚ ਵਰਤੀ ਜਾਂਦੀ ਦਵਾਈ ਰੈਮੇਡਿਸਵਾਈਰ ਦੇ ਉਤਪਾਦਨ ਅਤੇ ਵੰਡ ਲਈ ਭਾਈਵਾਲੀ ਕੀਤੀ ਹੈ। ”ਸੰਧੂ ਨੇ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਇਕ ਭਰੋਸੇਮੰਦ ਭਾਈਵਾਲ ਰਿਹਾ ਸੀ ਅਤੇ ਉਸਨੇ ਅਮਰੀਕਾ ਸਮੇਤ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਉਪਕਰਣ ਪਹੁੰਚਾਏ ਹਨ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਜੀਵਨ ਸ਼ੈਲੀ ਬਦਲ ਗਈ ਹੈ ਅਤੇ ਸਮੇਂ ਸਿਰ ਤਾਲਾਬੰਦੀ ਕਰ ਕੇ ਹੀ ਭਾਰਤ ਵਾਇਰਸ ਦੇ ਪ੍ਰਕੋਪ ਨੂੰ ਰੋਕ ਸਕਿਆ ਹੈ। ਹੁਣ ਪਾਬੰਦੀਆਂ ਦੇਸ਼ ਵਿਚ ਵੱਡੇ ਪੱਧਰ ’ਤੇ ਹਟਾ ਲਈਆਂ ਗਈਆਂ ਹਨ। ਰਾਜਦੂਤ ਨੇ ਕਿਹਾ ਕਿ ਦੇਸ਼ ਵਿਚ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ 65 ਫ਼ੀ ਸਦੀ ਤੋਂ ਵੱਧ ਹੈ ਅਤੇ ਮੌਤ ਦਰ ਘੱਟ ਹੈ।    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement