
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਇਸਲਾਮਾਬਾਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨਾਲਪ
ਇਸਲਾਮਾਬਾਦ, 17 ਜੁਲਾਈ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਇਸਲਾਮਾਬਾਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨਾਲਪ ਤੀਜੀ ਮੁਲਾਕਾਤ ਦੀ ਸਹੂਲਤ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਤੋਂ ਮਿਲੀ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਾਧਵ ਨੂੰ ਦਿਤੀ ਗਈ ਦੂਜੀ ਰਾਜਨਾਇਕ ਪਹੁੰਚ ਨਾ ਤਾਂ ਅਰਥਪੂਰਨ ਸੀ ਅਤੇ ਨਾ ਹੀ ਵਿਸ਼ਵਾਸਯੋਗ।
File Photo
ਪਾਕਿਸਤਾਨ ਨੇ ਕਲ ਭਾਰਤੀ ਫ਼ੌਜ ਦੇ 50 ਸਾਲਾ ਸੇਵਾਮੁਕਤ ਅਧਿਕਾਰੀ ਜਾਧਵ ਨੂੰ ਦੂਜੀ ਰਾਜਨਾਇਕ ਪਹੁੰਚ ਪ੍ਰਦਾਨ ਕੀਤੀ ਸੀ ਜਿਸ ਨੂੰ ਪਾਕਿਸਤਾਸਨ ਦੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਵਿਚ ਅਪ੍ਰੈਲ 2017 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਸਰਕਾਰ ਨੇ ਕਿਹਾ ਸੀ ਕਿ ਦੂਜੀ ਰਾਜਨਾਇਕ ਪਹੁੰਚ ਨਾ ਤਾਂ ਅਰਥਪੂਰਨ ਸੀ ਅਤੇ ਨਾ ਹੀ ਭਰੋਸੇਯੋਗ ਅਤੇ ਜਾਧਵ ਦੇ ਚਿਹਰੇ ’ਤੇ ਤਣਾਅ ਦਿਸ ਰਿਹਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦਿੱਲੀ ਵਿਚ ਕਿਹਾ, ‘ਸਫ਼ਾਰਤੀ ਅਧਿਕਾਰੀਆਂ ਨੂੰ ਬੇਰੋਕ ਟੋਕ ਅਤੇ ਬਿਨਾਂ ਕਿਸੇ ਸ਼ਰਤ ਜਾਧਵ ਤਕ ਪਹੁੰਚ ਪ੍ਰਦਾਨ ਕੀਤੀ ਗਈ।’ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਭਾਰਤੀ ਰਾਜਨਾਇਕ ਅਧਿਕਾਰੀਆਂ ਨੂੰ ਨਵੀਂ ਦਿੱਲੀ ਦੀ ਇੱਛਾ ਮੁਤਾਬਕ ਜਾਧਵ ਤਕ ਪਹੁੰਚ ਪ੍ਰਦਾਨ ਕੀਤੀ ਗਈ। (ਏਜੰਸੀ)