
ਘਰ ਵਿਚ ਹੋਏ ਕੁਆਰਟੀਨ
ਲੰਡਨ: ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਘਰ ਵਿਚ ਕੁਆਰੰਟੀਨ ਹਨ। ਉਹਨਾਂ ਵਿਚ ਬਿਮਾਰੀ ਦੇ ਹਲਕੇ ਲੱਛਣ ਪਾਏ ਗਏ। ਜਾਵਿਦ ਨੇ ਟਵੀਟ ਕਰਦਿਆਂ ਲਿਖਿਆ, ਮੈਂ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ।
This morning I tested positive for Covid. I’m waiting for my PCR result, but thankfully I have had my jabs and symptoms are mild.
— Sajid Javid (@sajidjavid) July 17, 2021
Please make sure you come forward for your vaccine if you haven’t already. pic.twitter.com/NJYMg2VGzT
ਪਰ ਖੁਸ਼ਕਿਸਮਤੀ ਨਾਲ ਮੈਂ ਕੋਰੋਨਾ ਵੈਕਸੀਨ ਦੇ ਟੀਕਾ ਲਗਵਾ ਚੁੱਕਾ ਹੈ ਅਤੇ ਲੱਛਣ ਹਲਕੇ ਹਨ। ਉਹਨਾਂ ਨੇ ਲਿਖਿਆ, "ਜੇ ਤੁਸੀਂ ਟੀਕਾ ਨਹੀਂ ਲਗਾਇਆ ਹੈ, ਤਾਂ ਕਿਰਪਾ ਕਰਕੇ ਟੀਕਾ ਲਗਾਉਣ ਲਈ ਅੱਗੇ ਆਓ। ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਲਿਖਿਆ, "ਮੈਂ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ ਅਤੇ ਹੁਣ ਤੱਕ ਮੇਰੇ ਲੱਛਣ ਬਹੁਤ ਹਲਕੇ ਹਨ।"
My positive result has now been confirmed by PCR test, so I will continue to isolate and work from home.
— Sajid Javid (@sajidjavid) July 17, 2021
Here’s a handy reminder of which test you may need and when: pic.twitter.com/cX7Ypye3X6
ਸਾਲ 2020 ਵਿਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ਵਿਚ ਆ ਗਏ ਸਨ। ਇਸ ਦੌਰਾਨ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 51,870 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 15 ਜਨਵਰੀ ਤੋਂ ਬਾਅਦ ਦਾ ਸਭ ਤੋਂ ਉੱਚਾ ਅੰਕੜਾ ਹੈ। ਦੇਸ਼ ਵਿੱਚ ਮਹਾਂਮਾਰੀ ਕਾਰਨ 49 ਹੋਰ ਮੌਤਾਂ ਹੋਣ ਦੀਆਂ ਖ਼ਬਰਾਂ ਹਨ।