America News: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਅਮਰੀਕੀ ਪੁਲਿਸ ਮੁਲਾਜ਼ਮ ਬਰਖਾਸਤ
Published : Jul 18, 2024, 1:30 pm IST
Updated : Jul 18, 2024, 1:30 pm IST
SHARE ARTICLE
America News: The American policeman who laughed at the death of an Indian student was fired
America News: The American policeman who laughed at the death of an Indian student was fired

America News: ਦੂਤਾਵਾਸ ਵੀ ਪੂਰੇ ਮਾਮਲੇ 'ਤੇ ਵਕੀਲਾਂ ਨਾਲ ਲਗਾਤਾਰ ਸੰਪਰਕ 'ਚ ਹੈ।

 

America News: ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦਾ ਮਜ਼ਾਕ ਬਣਾਉਣ ਵਾਲੇ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਘਟਨਾ ਦੇ ਡੇਢ ਸਾਲ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਪੜ੍ਹੋ ਇਹ ਖ਼ਬਰ :  Shivaji Maharaj Wagh Nakh: ਛਤਰਪਤੀ ਸ਼ਿਵਾਜੀ ਮਹਾਰਾਜ ਦਾ 'ਬਾਘ ਨਖ', ਜਿਸ ਨੇ ਅਫ਼ਜ਼ਲ ਦੀ ਛਾਤੀ ਨੂੰ ਪਾੜ ਦਿੱਤਾ, ਲੰਡਨ ਤੋਂ ਆਇਆ ਮੁੰਬਈ

ਦਰਅਸਲ ਅਮਰੀਕਾ ਦੇ ਸਿਆਟਲ 'ਚ 23 ਜਨਵਰੀ 2023 ਨੂੰ ਸੜਕ ਪਾਰ ਕਰਦੇ ਸਮੇਂ 23 ਸਾਲਾ ਜਾਹਨਵੀ ਕੰਦੂਲਾ ਨੂੰ ਪੁਲਿਸ ਅਧਿਕਾਰੀ ਕੇਵਿਨ ਡੇਵ ਨੇ ਆਪਣੀ ਪੈਟਰੋਲਿੰਗ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਹਾਦਸੇ ਦੇ ਸਮੇਂ ਕਾਰ ਦੀ ਰਫ਼ਤਾਰ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸੀ।

ਟੱਕਰ ਤੋਂ ਬਾਅਦ ਜਾਹਨਵੀ 100 ਫੁੱਟ ਦੂਰ ਜਾ ਡਿੱਗੀ ਅਤੇ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ 'ਤੇ ਪੁਲਿਸ ਅਧਿਕਾਰੀ ਡੇਨੀਅਲ ਆਰਡਰ ਨੇ ਜਾਹਨਵੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਚੈੱਕ ਲਿਖ ਕੇ ਦੇ ਦਿਓ 9 ਲੱਖ ਦਾ। ਵੈਸੇ ਵੀ ਉਹ 26 ਸਾਲ ਦੀ ਸੀ ਅਤੇ ਉਸਦਾ ਮੁੱਲ ਸੀਮਤ ਸੀ।

ਪੜ੍ਹੋ ਇਹ ਖ਼ਬਰ :  Puja Khedkar: IAS ਪੂਜਾ ਖੇਡਕਰ ਦੀਆਂ ਨਹੀਂ ਘੱਟ ਰਹੀਆਂ ਮੁਸ਼ਕਲਾਂ, ਪੁਲਿਸ ਹਿਰਾਸਤ 'ਚ ਮਾਂ ਮਨੋਰਮਾ; ਇਹ ਹਨ ਦੋਸ਼

ਇਸ ਸਾਲ ਫਰਵਰੀ 'ਚ ਜਾਹਨਵੀ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਜਾਂਚ 'ਚ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਅਮਰੀਕਾ ਕੋਲ ਇਸ ਦਾ ਵਿਰੋਧ ਦਰਜ ਕਰਵਾਇਆ ਸੀ। ਬਾਅਦ ਵਿੱਚ ਮਾਮਲੇ ਦੀ ਮੁੜ ਜਾਂਚ ਕੀਤੀ ਗਈ।

ਪੜ੍ਹੋ ਇਹ ਖ਼ਬਰ :  Madhya Pradesh News: ਇਨਸਾਫ਼ ਲੈਣ ਲਈ ਕਲੈਕਟਰ ਦਫ਼ਤਰ ਪਹੁੰਚਿਆ ਬਜ਼ੁਰਗ ਕਿਸਾਨ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਸਿਆਟਲ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ 24 ਫਰਵਰੀ ਨੂੰ ਕਿਹਾ ਸੀ ਕਿ ਉਹ ਜਾਹਨਵੀ ਅਤੇ ਉਸਦੇ ਪਰਿਵਾਰ ਨੂੰ ਨਿਆਂ ਦਿਵਾਉਣ ਵਿੱਚ ਹਰ ਸੰਭਵ ਮਦਦ ਪ੍ਰਦਾਨ ਕਰਨਗੇ। ਦੂਤਾਵਾਸ ਵੀ ਪੂਰੇ ਮਾਮਲੇ 'ਤੇ ਵਕੀਲਾਂ ਨਾਲ ਲਗਾਤਾਰ ਸੰਪਰਕ 'ਚ ਹੈ। ਸਤੰਬਰ 2023 ਵਿੱਚ, ਸਿਆਟਲ ਪੁਲਿਸ ਨੇ ਉਸਦੀ ਮੌਤ ਦਾ ਮਜਾਕ ਉਡਾਉਣ ਦਾ ਖੁਲਾਸਾ ਕੀਤਾ ਸੀ। ਪੁਲਿਸ ਨੇ ਕਿਹਾ ਸੀ ਕਿ ਵਿਭਾਗ ਦੇ ਇੱਕ ਕਰਮਚਾਰੀ ਨੇ ਨਿਯਮਤ ਜਾਂਚ ਲਈ ਬਾਡੀ-ਕੈਮ ਤੋਂ ਰਿਕਾਰਡ ਕੀਤੀ ਆਡੀਓ ਸੁਣੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਹਨਵੀ ਕੰਦੂਲਾ, ਜੋ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਸਾਊਥ ਲੇਕ ਯੂਨੀਅਨ ਵਿੱਚ ਉੱਤਰ-ਪੂਰਬੀ ਯੂਨੀਵਰਸਿਟੀ ਕੈਂਪਸ ਤੋਂ ਸੂਚਨਾ ਪ੍ਰਣਾਲੀਆਂ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰ ਰਹੀ ਸੀ। ਉਹ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦੇ ਤਹਿਤ 2021 ਵਿੱਚ ਬੈਂਗਲੁਰੂ ਤੋਂ ਅਮਰੀਕਾ ਆਈ ਸੀ।

(For more Punjabi news apart from The American policeman who laughed at the death of an Indian student was fired, stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement