Pakistan Punjab Floods News: ਲਹਿੰਦੇ ਪੰਜਾਬ 'ਚ ਹੜ੍ਹਾਂ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 63 ਮੌਤਾਂ, 290 ਜ਼ਖ਼ਮੀ
Published : Jul 18, 2025, 9:27 am IST
Updated : Jul 18, 2025, 9:27 am IST
SHARE ARTICLE
Pakistan Punjab Floods News: ਲਹਿੰਦੇ ਪੰਜਾਬ 'ਚ ਹੜ੍ਹਾਂ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 63 ਮੌਤਾਂ, 290 ਜ਼ਖ਼ਮੀ
Pakistan Punjab Floods News: ਲਹਿੰਦੇ ਪੰਜਾਬ 'ਚ ਹੜ੍ਹਾਂ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 63 ਮੌਤਾਂ, 290 ਜ਼ਖ਼ਮੀ

ਹੜ੍ਹਾਂ ਕਾਰਨ ਵੱਖ-ਵੱਖ ਖੇਤਰਾਂ ਵਿਚ ਐਮਰਜੈਂਸੀ ਦੀ ਸਥਿਤੀ ਲਾਗੂ

Pakistan Punjab Floods Death Toll Latest News in Punjabi: ਲਹਿੰਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 63 ਲੋਕਾਂ ਦੀ ਮੌਤ ਹੋ ਗਈ ਅਤੇ 290 ਜ਼ਖ਼ਮੀ ਹੋ ਗਏ। ਸਥਿਤੀ ਨੂੰ ਦੇਖਦੇ ਹੋਏ ਕਈ ਇਲਾਕਿਆਂ ਵਿਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ।

ਪੜ੍ਹੋ ਪੂਰੀ ਖ਼ਬਰ:  Britain Voting age: ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ ਕੀਤੀ 16 ਸਾਲ

ਪੰਜਾਬ ਆਫ਼ਤ ਪ੍ਰਬੰਧਨ ਅਥਾਰਟੀ (PMD) ਨੇ ਕਿਹਾ ਕਿ ਲਾਹੌਰ ਵਿਚ 15, ਫ਼ੈਸਲਾਬਾਦ ਵਿਚ 9, ਸਾਹੀਵਾਲ ਵਿਚ 5, ਪਾਕਪਟਨ ਵਿਚ 3 ਅਤੇ ਓਕਾਰਾ ਵਿਚ 9 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਾਕਿਸਤਾਨ ਮੌਸਮ ਵਿਭਾਗ (PMD) ਨੇ ਸੋਮਵਾਰ ਨੂੰ ਦੇਸ਼ ਭਰ ਵਿਚ 17 ਜੁਲਾਈ ਤਕ ਤੇਜ਼ ਹਵਾਵਾਂ ਅਤੇ ਗਰਜ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵੀਰਵਾਰ ਨੂੰ ਕਿਹਾ ਕਿ ਅਸਾਧਾਰਨ ਬਾਰਸ਼ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਐਮਰਜੈਂਸੀ ਦੀ ਸਥਿਤੀ ਲਾਗੂ ਕਰ ਦਿਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

ਪੜ੍ਹੋ ਪੂਰੀ ਖ਼ਬਰ:  Himachal Pradesh News: ਹਿਮਾਚਲ ਹਾਈਵੇ-707 ਸਮੇਤ 170 ਸੜਕਾਂ ਮੀਂਹ ਕਾਰਨ ਅਜੇ ਵੀ ਬੰਦ

ਜੇਹਲਮ ਵਿਚ ਹੜ੍ਹ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਸਥਾਨਕ ਅਧਿਕਾਰੀ ਅਨੁਸਾਰ ਹੁਣ ਤਕ 57 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 50 ਤੋਂ ਵੱਧ ਕਿਸ਼ਤੀਆਂ ਇਸ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਜਦੋਂ ਕਿ 15,000 ਤੋਂ ਵੱਧ ਬਚਾਅ ਕਰਮਚਾਰੀ ਅਤੇ 800 ਕਿਸ਼ਤੀਆਂ ਹਾਈ ਅਲਰਟ ’ਤੇ ਹਨ। 

(For more news apart from Pakistan Punjab Floods Death Toll Latest News in Punjabi, stay tuned to Rozana Spokesman.)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement