
ਦੋਵਾਂ 'ਤੇ ਇੱਕ ਵਿਅਕਤੀ ਨੂੰ ਕਾਰ ਨਾਲ ਘਸੀਟਣ ਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੇ ਲੱਗੇ ਦੋਸ਼
Canada News: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਦੋ ਪੰਜਾਬੀ ਨੌਜਵਾਨਾਂ ਗਗਨਪ੍ਰੀਤ ਸਿੰਘ (22) ਅਤੇ ਜਗਦੀਪ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਦੇਸ਼ ਨਿਕਾਲਾ ਦੇਣ ਦੀ ਸੰਭਾਵਨਾ ਹੈ। 27 ਜਨਵਰੀ 2024 ਨੂੰ ਸਰੀ ਦੀ 132ਵੀਂ ਸਟ੍ਰੀਟ ’ਤੇ ਵਾਪਰੇ ਇਸ ਹਾਦਸੇ ਵਿੱਚ ਦੋਵਾਂ ਨੇ ਇੱਕ ਵਿਅਕਤੀ ਨੂੰ ਆਪਣੀ ਕਾਰ ਹੇਠ ਕਰੀਬ ਸਵਾ ਕਿਲੋਮੀਟਰ ਤੱਕ ਘੜੀਸਿਆ ਅਤੇ ਫਿਰ ਉਸ ਦੀ ਲਾਸ਼ ਨੂੰ ਇੱਕ ਬੰਦ ਗਲੀ ਵਿੱਚ ਸੁੱਟ ਕੇ ਫਰਾਰ ਹੋ ਗਏ। ਦੋਵਾਂ ਨੇ ਖ਼ਤਰਨਾਕ ਡ੍ਰਾਈਵਿੰਗ, ਮੌਕੇ ਤੋਂ ਭੱਜਣ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਕਬੂਲ ਕਰ ਲਏ ਹਨ।
ਪੜ੍ਹੋ ਇਹ ਖ਼ਬਰ : Chhattisgarh: ED ਨੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਭਿਲਾਈ ਸਥਿਤ ਘਰ 'ਤੇ ਮਾਰਿਆ ਛਾਪਾ
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਕਾਰ ਗਗਨਪ੍ਰੀਤ ਚਲਾ ਰਿਹਾ ਸੀ ਅਤੇ ਜਗਦੀਪ ਸਿੰਘ ਨਾਲ ਬੈਠਾ ਸੀ। ਕਾਰ ਵਿੱਚ ਇੱਕ ਤੀਜਾ ਨੌਜਵਾਨ ਵੀ ਸੀ, ਜਿਸ ’ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਸੜਕ ’ਤੇ ਇੱਕ ਵਿਅਕਤੀ ਨੂੰ ਲੰਮੇ ਪਏ ਵੇਖਿਆ ਅਤੇ ਜਦੋਂ ਉਹ 911 ’ਤੇ ਕਾਲ ਕਰਨ ਲੱਗੇ। ਇਸੇ ਦੌਰਾਨ ਇੱਕ ਕਾਰਨ ਨੇ ਉਸ ਨੂੰ ਟੱਕਰ ਮਾਰੀ ਅਤੇ ਵਿਅਕਤੀ ਕਾਰ ਹੇਠ ਫਸ ਗਿਆ। ਗਵਾਹਾਂ ਦੀਆਂ ਚੀਕਾਂ 911 ਕਾਲ ਵਿੱਚ ਰਿਕਾਰਡ ਹੋਈਆਂ।
ਪੜ੍ਹੋ ਇਹ ਖ਼ਬਰ : Pahalgam Terror Attack: ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਪਾਕਿਸਤਾਨ ਸਮਰਥਿਤ TRF ਨੂੰ US ਨੇ ਐਲਾਨਿਆ ‘ਅਤਿਵਾਦੀ ਸੰਗਠਨ'
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਦੋਵਾਂ ਨੌਜਵਾਨਾਂ ਨੇ 132ਵੀਂ ਸਟ੍ਰੀਟ ‘ਤੇ ਕਾਰ ਹੇਠੋਂ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ। ਫਿਰ ਉਨ੍ਹਾਂ ਨੇ ਕਾਰ ਨੂੰ ਇੱਕ ਬੰਦ ਗਲੀ ਵਿੱਚ ਲਿਜਾ ਕੇ ਲਾਸ਼ ਨੂੰ ਵੱਖ ਕੀਤਾ। ਸਰਵੇਲੈਂਸ ਵੀਡੀਉ ਵਿੱਚ ਜਗਦੀਪ ਨੂੰ ਕਾਰ ਰਿਵਰਸ ਕਰਦੇ ਅਤੇ ਗਗਨਪ੍ਰੀਤ ਨੂੰ ਲਾਸ਼ ਖਿੱਚਦੇ ਦੇਖਿਆ ਗਿਆ। ਗਗਨਪ੍ਰੀਤ ਦੇ ਹੱਥਾਂ ’ਤੇ ਮ੍ਰਿਤਕ ਦਾ DNA ਵੀ ਮਿਲਿਆ।
ਪੜ੍ਹੋ ਇਹ ਖ਼ਬਰ : Pakistan News: ਲਹਿੰਦੇ ਪੰਜਾਬ 'ਚ ਹੜ੍ਹਾਂ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 63 ਮੌਤਾਂ, 290 ਜ਼ਖ਼ਮੀ
ਸਰਕਾਰੀ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ, ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ, ਜੋ ਕਿ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਹੈ। ਮ੍ਰਿਤਕ ਕੈਨੇਡੀਅਨ ਮੂਲ ਦਾ ਸੀ।
ਪੜ੍ਹੋ ਇਹ ਖ਼ਬਰ : Britain Voting age: ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ ਕੀਤੀ 16 ਸਾਲ
ਦੋਸ਼ੀਆਂ ਦੀ ਸਫ਼ਾਈ ਅਤੇ ਅਦਾਲਤੀ ਕਾਰਵਾਈ
ਗਗਨਪ੍ਰੀਤ ਨੇ ਅਦਾਲਤ ਵਿੱਚ ਕਿਹਾ ਕਿ ਉਸ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਘਟਨਾ ਅਚਾਨਕ ਵਾਪਰੀ। ਉਸ ਦੇ ਵਕੀਲ ਗਗਨ ਨਾਹਲ ਨੇ ਦਲੀਲ ਦਿੱਤੀ ਕਿ ਗਗਨਪ੍ਰੀਤ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਅਤੇ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ। ਜਗਦੀਪ ਦੇ ਵਕੀਲ ਨੇ ਵੀ ਕਿਹਾ ਕਿ ਉਸ ਦੇ ਉਸ ਨੂੰ ਹਾਦਸੇ ’ਤੇ ਪਛਤਾਵਾ ਹੈ।