14 ਮੰਜ਼ਲੀ ਕਰੇਨ 'ਤੇ ਜਾ ਚੜ੍ਹੀ ਕੁੜੀ, ਮਸਾਂ ਲਾਹੀ
Published : Aug 18, 2018, 2:03 pm IST
Updated : Aug 18, 2018, 2:03 pm IST
SHARE ARTICLE
Crane
Crane

ਅੱਗ-ਬੁਝਾਊ ਮਹਿਕਮੇ ਦੇ ਕਾਮਿਆਂ ਨੇ ਕਰੇਨ 'ਤੇ ਚੜ੍ਹੀ ਮਹਿਲਾ ਨੂੰ ਸੁਰੱਖਿਅਤ ਬਚਾ ਲਿਆ...........

ਟੋਰਾਂਟੋ : ਅੱਗ-ਬੁਝਾਊ ਮਹਿਕਮੇ ਦੇ ਕਾਮਿਆਂ ਨੇ ਕਰੇਨ 'ਤੇ ਚੜ੍ਹੀ ਮਹਿਲਾ ਨੂੰ ਸੁਰੱਖਿਅਤ ਬਚਾ ਲਿਆ। ਇਹ ਮਹਿਲਾ 14 ਮੰਜ਼ਲੀ ਕਰੇਨ 'ਤੇ ਚੜ੍ਹ ਗਈ ਸੀ। ਫਿਰ ਇਹ ਮਹਿਲਾ ਕਰੇਨ ਆਪਰੇਟਰ ਦੇ ਕੈਬਿਨ ਵਿਚ ਦਾਖ਼ਲ ਹੋ ਗਈ। ਘਟਨਾ ਟੋਰੌਂਟੋ ਡਾਊਨਟਾਊਨ ਵਿਚ ਵਾਪਰੀ। ਐਮਰਜੈਂਸੀ ਦਸਤਿਆਂ ਨੂੰ ਡੈਨ ਲੈਕੀ ਵੇਅ 'ਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਕੋਲ ਸ਼ਾਮ ਕਰੀਬ 6.30 ਵਜੇ, ਉਸਾਰੀ ਅਧੀਨ ਇਲਾਕੇ ਵਿਚ ਸੱਦਿਆ ਗਿਆ। ਮਹਿਲਾ ਨੂੰ ਮੁੜ ਜ਼ਮੀਨ 'ਤੇ ਲਿਆਉਣ ਲਈ ਐਮਰਜੈਂਸੀ ਦਸਤਿਆਂ ਨੂੰ ਕਰੀਬ ਦੋ ਘੰਟੇ ਦਾ ਸਮਾਂ ਲੱਗਿਆ।

ਅਧਿਕਾਰੀਆਂ ਦਾ ਕਹਿਣਾ ਸੀ ਕਿ ਮਹਿਲਾ ਨੇ ਕਰੇਨ ਦੇ ਕੈਬਿਨ ਵਾਲੇ ਹਿੱਸੇ ਨੂੰ ਕੁਝ ਨੁਕਸਾਨ ਵੀ ਪਹੁੰਚਾਇਆ। ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਜੋ ਉਸ ਨੂੰ ਹਸਪਤਾਲ ਲੈ ਕੇ ਗਏ। ਮਹਿਲਾ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ ਤੇ ਉਸ ਵਿਰੁਧ ਪਰਚਾ ਦਰਜ ਹੋਵੇਗਾ ਜਾਂ ਨਹੀਂ, ਇਸ ਬਾਰੇ ਸਪੱਸ਼ਟ ਨਹੀਂ। ਮਹਿਲਾ ਨੇ ਉਪਰ ਚੜ੍ਹਦਿਆਂ ਕਿਸੇ ਕਿਸਮ ਦੀ ਸੁਰੱਖਿਆ ਨਹੀਂ ਵਰਤੀ ਸੀ। ਇਸੇ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਸੀ।

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement