ਯੂ.ਕੇ. : ‘ਸ਼ੈਤਾਨ’ ਨਰਸ ਨਵਜੰਮੇ ਬੱਚਿਆਂ ਦੇ ਕਤਲ ਕੇਸ ’ਚ ਦੋਸ਼ੀ ਕਰਾਰ

By : BIKRAM

Published : Aug 18, 2023, 9:37 pm IST
Updated : Aug 18, 2023, 9:38 pm IST
SHARE ARTICLE
Lucy Letby
Lucy Letby

ਬੱਚਿਆਂ ਦੇ ਕਤਲ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ‘ਬਲੈਕਮੇਲ’ ਕੀਤਾ

ਲੰਡਨ: ਯੂ.ਕੇ. ਦੀ ਇਕ ਅਦਾਲਤ ਨੇ ਨਰਸ ਲੂਸੀ ਲੈਟਬੀ ਨੂੰ ਨਵਜੰਮੇ ਬੱਚਿਆਂ ਦੇ ਵਾਰਡ ’ਚ ਸੱਤ ਬੱਚਿਆਂ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦਿਤਾ ਹੈ। ਇਸ ਦੇ ਨਾਲ ਹੀ ਉਹ ਮੌਜੂਦਾ ਸਮੇਂ ’ਚ ਯੂ.ਕੇ. ਦੀ ਸਭ ਤੋਂ ਭੈੜੀ ਲੜੀਵਾਰ ਬਾਲ ਕਾਤਲ ਬਣ ਗਈ ਹੈ। 33 ਵਰ੍ਹਿਆਂ ਦੀ ਨਰਸ ਲੂਸੀ ਨੂੰ ਜੂਨ 2015 ਤੋਂ ਜੂਨ 2016 ਦਰਮਿਆਨ ਕਾਊਂਟੇਸ ਆਫ ਚੈਸਟਰ ਹਸਪਤਾਲ ’ਚ ਛੇ ਹੋਰ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ। 

ਲੇਟਬੀ ਨੇ ਜਾਣਬੁਝ ਕੇ ਬੱਚਿਆਂ ਨੂੰ ਗ਼ਲਤ ਟੀਕਾ ਲਗਾਇਆ, ਕਈਆਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਅਤੇ ਦੋ ਬੱਚਿਆਂ ਨੂੰ ਇਨਸੁਲਿਨ ਨਾਲ ਜ਼ਹਿਰ ਦਿਤਾ। ਮਰਨ ਵਾਲੇ ਬੱਚਿਆਂ ’ਚੋਂ 5 ਮੁੰਡੇ ਅਤੇ 2 ਕੁੜੀਆਂ ਸਨ। 

ਬੁਧਵਾਰ ਤੋਂ ਲੂਸੀ ਨੇ ਫ਼ੈਸਲਿਆਂ ਲਈ ਕਟਹਿਰੇ ’ਚ ਪੇਸ਼ ਹੋਣ ਤੋਂ ਇਨਕਾਰ ਕਰ ਦਿਤਾ ਸੀ। ਜਦੋਂ 76 ਘੰਟੇ ਦੇ ਵਿਚਾਰ ਵਟਾਂਦਰੇ ਦੇ ਬਾਅਦ 8 ਅਗੱਸਤ ਨੂੰ ਜਿਊਰੀ ਦੇ ਫੋਰਮੈਨ ਵਲੋਂ ਪਹਿਲੇ ਦੋਸ਼ ਵਿਚ ਫ਼ੈਸਲਾ ਸੁਣਾਇਆ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ। 11 ਅਗੱਸਤ ਨੂੰ ਦੂਜੇ ਦੋਸ਼ ਵਿਚ ਫੈਸਲਾ ਸੁਣਾਇਆ ਗਿਆ ਤਾਂ ਲੂਸੀ ਅਪਣਾ ਸਿਰ ਝੁਕਾ ਕੇ ਰੋ ਪਈ। ਉਸ ਨੂੰ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ਾਂ ਲਈ ਦੋਸ਼ੀ ਨਹੀਂ ਪਾਇਆ ਗਿਆ ਅਤੇ ਚਾਰ ਬੱਚਿਆਂ ਨਾਲ ਸਬੰਧਤ ਕਤਲ ਦੀ ਕੋਸ਼ਿਸ਼ ਦੇ ਹੋਰ ਦੋਸ਼ਾਂ ’ਤੇ ਜਿਊਰੀ ਦਾ ਫ਼ੈਸਲਾ ਆਉਣਾ ਬਾਕੀ ਹੈ।

ਅਕਤੂਬਰ 2022 ’ਚ ਸ਼ੁਰੂ ਹੋਏ ਮੁਕੱਦਮੇ ਦੌਰਾਨ ਇਸਤਗਾਸਾ ਪੱਖ ਨੇ ਲੈਟਬੀ ਨੂੰ ਚਲਾਕ ਅਤੇ ਮੌਕਾਪ੍ਰਸਤ ਕਰਾਰ ਦਿਤਾ, ਜਿਸ ਨੇ ਅਪਣੇ ਦੇ ‘‘ਖੂਨੀ ਹਮਲਿਆਂ’’ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ‘ਬਲੈਕਮੇਲ’ ਕੀਤਾ। ਹਸਪਤਾਲ ’ਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਅਤੇ ਅਣਜਾਣ ਵਾਧੇ ਮਗਰੋਂ ਪੁਲਿਸ ਵਲੋਂ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਪੁਲਿਸ ਨੂੰ ਉਸ ਦੇ ਮਕਾਨ ਦੀ ਤਲਾਸ਼ੀ ਦੌਰਾਨ ਉਸ ਦੀ ਲਿਖੀ ਹੋਈ ਡਾਇਰੀ ਮਿਲੀ ਸੀ ਜਿਸ ’ਚ ਉਸ ਨੇ ਲਿਖਿਆ ਸੀ ਉਸ ਨੇ ਬੱਚਿਆਂ ਨੂੰ ਜਾਣਬੁਝ ਕੇ ਮਾਰਿਆ ਸੀ ਕਿਉਂਕਿ ਉਹ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕੀ ਸੀ। ਉਨ੍ਹਾਂ ਨੇ ਲਿਖਿਆ, ‘‘ਮੈਂ ਬਹੁਤ ਭੈੜੀ ਸ਼ੈਤਾਨ ਇਨਸਾਨ ਹਾਂ। ਮੈਂ ਸ਼ੈਤਾਨ ਹਾਂ। ਇਹ ਕਤਲ ਮੈਂ ਕੀਤੇ ਹਨ।’’

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement