
ਮੁਲਜ਼ਮਾਂ ਵਿਚ ਇਕ ਔਰਤ ਵੀ ਸ਼ਾਮਲ
ਨਵੀਂ ਦਿੱਲੀ : ਪੁਲਿਸ ਨੇ ਸੰਗਠਿਤ ਅਪਰਾਧ ਮਨੀ ਲਾਂਡਰਿੰਗ ਵਿਚ ਸ਼ਾਮਲ ਵਿਦੇਸ਼ੀਆਂ ਦੇ ਇਕ ਗਿਰੋਹ ਤੋਂ ਇਕ ਅਰਬ ਸਿੰਗਾਪੁਰ ਡਾਲਰ (ਲਗਭਗ 61.09 ਅਰਬ ਰੁਪਏ) ਦੀ ਜਾਇਦਾਦ ਜ਼ਬਤ ਕੀਤੀ ਹੈ। ਜ਼ਬਤ ਕੀਤੀਆਂ ਗਈਆਂ ਸੰਪਤੀਆਂ ਵਿਚ ਸਭ ਤੋਂ ਵੱਧ ਮੰਗੀਆਂ ਜਾਣ ਵਾਲੀਆਂ ਥਾਵਾਂ 'ਤੇ ਸਥਿਤ ਆਲੀਸ਼ਾਨ ਬੰਗਲੇ, ਨਕਦੀ ਦੇ ਬੰਡਲ, ਲਗਜ਼ਰੀ ਕਾਰਾਂ, ਗਹਿਣੇ, ਹੈਂਡਬੈਗ ਅਤੇ ਸੋਨੇ ਦੀਆਂ ਬਾਰਾਂ ਸ਼ਾਮਲ ਹਨ। ਸਿੰਗਾਪੁਰ ਪੁਲਿਸ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਮੋਗਾ 'ਚ ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਇਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਪੁਲਿਸ ਨੇ ਕਿਹਾ ਕਿ ਹੁਣ ਤੱਕ ਦੇ ਸਭ ਤੋਂ ਵੱਡੇ ਮਨੀ-ਲਾਂਡਰਿੰਗ ਕੇਸਾਂ ਵਿਚੋਂ ਇਕ ਵਿਚ, 400 ਅਧਿਕਾਰੀਆਂ ਨੇ ਮੰਗਲਵਾਰ ਨੂੰ ਸਿੰਗਾਪੁਰ ਵਿੱਚ ਰੇਡ ਮਾਰੀ।ਪੁਲਿਸ ਨੇ ਕਿਹਾ ਕਿ ਘੱਟੋ-ਘੱਟ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਵਿਚ ਕੁੱਲ ਇਕ ਅਰਬ ਸਿੰਗਾਪੁਰ ਡਾਲਰ ਦੀ ਜਾਇਦਾਦ ਬਰਾਮਦ ਹੋਈ। ਇਨ੍ਹਾਂ ਵਿਚ 94 ਸੰਪਤੀਆਂ, 11 ਕਰੋੜ ਸਿੰਘਾਪੁਰ ਡਾਲਰ ਦੇ ਬੈਂਕ ਖਾਤੇ, 50 ਵਾਹਨ, 2.3 ਕਰੋੜ ਸਿੰਘਾਪੁਰ ਡਾਲਰ ਤੋਂ ਵੱਧ ਦੀ ਨਕਦੀ, ਸੈਂਕੜੇ ਲਗਜ਼ਰੀ ਹੈਂਡਬੈਗ ਅਤੇ ਘੜੀਆਂ, ਗਹਿਣੇ ਅਤੇ ਸੋਨੇ ਦੀਆਂ ਦੋ ਬਾਰਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਸਥਾਨਕ ਸਰਕਾਰਾਂ ਮੰਤਰੀ ਨੇ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
31 ਤੋਂ 44 ਸਾਲ ਦੀ ਉਮਰ ਦੇ ਘੱਟੋ-ਘੱਟ 10 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਹੋਰਨਾਂ ਲੋਕਾਂ 'ਚ ਚੀਨ, ਕੰਬੋਡੀਆ, ਸਾਈਪ੍ਰਸ ਅਤੇ ਵੈਨੂਆਟੂ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। 12 ਲੋਕ ਪੁਲਿਸ ਦੀ ਜਾਂਚ ਵਿਚ ਸਹਾਇਤਾ ਕਰ ਰਹੇ ਸਨ, ਜਦਕਿ ਅੱਠ ਹੋਰ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਸ਼ਾਮਲ ਸਾਰੇ ਲੋਕ ਵਿਦੇਸ਼ੀ ਹਨ ਅਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਪੁਲਿਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮੂਹ 'ਤੇ ਘੁਟਾਲੇ ਅਤੇ ਔਨਲਾਈਨ ਜੂਏ ਸਮੇਤ ਵਿਦੇਸ਼ੀ ਸੰਗਠਿਤ ਅਪਰਾਧ ਦੀ ਕਮਾਈ ਨੂੰ ਲਾਂਡਰਿੰਗ ਕਰਨ ਦਾ ਸ਼ੱਕ ਹੈ।