America News : ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ

By : BALJINDERK

Published : Aug 18, 2024, 11:02 am IST
Updated : Aug 18, 2024, 11:02 am IST
SHARE ARTICLE
ਮ੍ਰਿਤਕ ਮੈਨਾਂਕ ਪਟੇਲ (36)
ਮ੍ਰਿਤਕ ਮੈਨਾਂਕ ਪਟੇਲ (36)

America News : ਘਟਨਾ ਨੂੰ ਅੰਜ਼ਾਮ ਦੇਣ ਵੇਲੇ ਨਾਬਾਲਿਗ ਅਪਰਾਧੀ ਨੂੰ ਪੁਲਿਸ ਨੇ ਕੀਤਾ ਕਾਬੂ

America News : ਅਮਰੀਕਾ ਦੇ ਨਾਰਥ ਕੈਰੋਲਿਨਾ 'ਚ ਇਕ ਸਟੋਰ 'ਚ ਲੁੱਟਮਾਰ ਦੌਰਾਨ ਨਾਬਾਲਿਗ ' ਨੇ ਇਕ ਭਾਰਤੀ ਮੂਲ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 2580 ਏਅਰਪੋਰਟ ਰੋਡ ਵਿਖੇ ਟੋਬੈਕੋ ਹਾਊਸ ਸਟੋਰ ਦੇ ਮਾਲਕ ਮੈਨਾਂਕ ਪਟੇਲ (36) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਇਹ ਵੀ ਪੜੋ:1947 Special Article : ਅੰਗਰੇਜ਼ ਸਰਕਾਰ ਨੇ ਸਾਨੂੰ ਫ਼ਿਲੌਰੋਂ ਚੁਕ ਮਿੰਟਗੁਮਰੀ ਜਾ ਵਸਾਇਆ 

ਰੋਵਾਨ ਕਾਉਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਇਸ ਅਪਰਾਧ ਲਈ ਨਾਬਾਲਿਗ ਨੂੰ ਹਿਰਾਸਤ 'ਚ ਲਿਆ ਗਿਆ, ਅਪਰਾਧੀ ਨਾਬਾਲਿਗ ਹੈ, ਇਸ ਲਈ ਉਸ ਦਾ ਨਾਂਅ ਜਨਤਕ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਅਧਿਕਾਰੀ ਜਦੋਂ ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਮੈਨਾਂਕ ਪਟੇਲ ਉਥੇ ਜ਼ਖਮੀ ਪਿਆ ਸੀ। ਉਸ ਨੂੰ ਨੇੜੇ ਸਥਿਤ ਮੈਡੀਕਲ ਸੈਂਟਰ ਲਿਜਾਇਆ ਗਿਆ।

ਇਹ ਵੀ ਪੜੋ:Panthak News: ਬਾਗ਼ੀ ਅਕਾਲੀ ਧੜੇ ਨੇ ਪ੍ਰਜ਼ੀਡੀਅਮ ਦੇ ਮੈਂਬਰ ਸਕੱਤਰ ਅਤੇ ਪੰਜ ਮੁੱਖ ਬੁਲਾਰੇ ਕੀਤੇ ਨਿਯੁਕਤ 

ਹਾਲਤ ਜ਼ਿਆਦਾ ਖ਼ਰਾਬ ਹੋਣ ਦੇ ਬਾਅਦ ਉਸ ਨੂੰ ਹੋਰ ਹਸਪਤਾਲ 'ਚ ਰੈਫਰ ਕਰ ਦਿੱਤਾ, ਪਰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਨੂੰ ਗੋਲੀ ਕਿਉਂ ਮਾਰੀ ਗਈ। ਪਟੇਲ ਆਪਣੇ ਪਿੱਛੇ ਗਰਭਵਤੀ ਪਤਨੀ ਅਮੀ ਤੇ 5 ਸਾਲ ਦੀ ਬੇਟੀ ਛੱਡ ਗਿਆ ਹੈ। ਗ੍ਰਾਹਕਾਂ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਟੇਲ ਕਿਸੇ ਲਈ ਕੁਝ ਵੀ ਕਰਨ ਤਿਆਰ ਰਹਿੰਦਾ ਸੀ, ਸਾਰੇ ਉਸ ਨੂੰ ਮਾਈਕ ਦੇ ਨਾਂਅ ਨਾਲ ਬੁਲਾਉਂਦੇ ਸਨ। ਜਾਣਕਾਰੀ ਮੁਤਾਬਿਕ ਮ੍ਰਿਤਕ ਗੁਜਰਾਤ ਦੇ ਵਦੋਦਰਾ ਨਾਲ ਸੰਬੰਧਿਤ ਸੀ।

(For more news apart from A person of Indian origin was shot dead in America News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement