
ਦੁੱਧ ਵੇਚਣ ਲਈ ਕਈ ਘੰਟੇ ਰਹਿਣਾ ਪੈਂਦਾ ਹੈ ਪਰਿਵਾਰ ਤੋਂ ਦੂਰ
ਵਸ਼ਿੰਗਟਨ - ਦੁਨੀਆਂ ਵਿਚ ਮਾਂ ਦਾ ਦਰਜਾ ਸਭ ਤੋਂ ਉੱਪਰ ਹੁੰਦਾ ਹੈ। ਮਾਂ ਦੇ ਦੁੱਧ ਦੀ ਮਹੱਤਤਾ ਨੂੰ ਵੀ ਅਸੀਂ ਸਾਰੇ ਜਾਣਦੇ ਹਾਂ। ਪਿਛਲੇ ਕੁੱਝ ਦਹਾਕਿਆਂ ਵਿਚ ਕਿਰਾਏ ਦੀ ਕੁੱਖ ਦੇ ਕਾਫੀ ਚਰਚੇ ਰਹੇ ਹਨ ਤੇ ਹੁਣ ਮਾਂ ਦਾ ਦੁੱਧ ਵੀ ਵਿਕਣ ਲੱਗਿਆ ਹੈ। ਦਰਅਸਲ, ਅਮਰੀਕਾ ਦੇ ਫਲੋਰੀਡਾ ਵਿਚ ਇੱਕ ਮਹਿਲਾ ਨੇ ਆਪਣਾ ਦੁੱਧ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਹੈ।
Mothers are selling their breastmilk
32 ਸਾਲਾ ਇਸ ਮਹਿਲਾ ਨੇ ਆਪਣਾ ਦੁੱਧ ਵੇਚਣ ਲਈ ਆਨਲਾਈਨ ਇਸ਼ਤਿਹਾਰ ਦਿੱਤਾ। ਇਸ ਦਾ ਨਾਮ ਜੂਲੀ ਡੇਨਿਸ ਹੈ ਜਿਸ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਇੱਕ ਸਰੋਗੇਸੀ ਦੇ ਜਰੀਏ ਬੱਚੇ ਨੂੰ ਜਨਮ ਦਿੱਤਾ। ਦਰਅਸਲ, ਬੱਚਾ ਪੈਦਾ ਕਰਨ ਦੇ ਛੇ ਮਹੀਨੇ ਬਾਅਦ ਵੀ ਉਸ ਨੂੰ ਦੁੱਧ ਆ ਰਿਹਾ ਸੀ। ਅਜਿਹੇ ਵਿਚ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਉਨ੍ਹਾਂ ਦਾ ਦੁੱਧ ਕਿਸੇ ਹੋਰ ਬੱਚੇ ਦੇ ਕੰਮ ਆ ਜਾਵੇ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਮਿਲ ਜਾਣਗੇ।
Mothers are selling their breastmilk
ਪ੍ਰਤੀ ਔਂਸ 90 ਸੇਂਟ ਮੁੱਲ ਵਸੂਲਦੀ ਹੈ ਮਹਿਲਾ
ਡੇਨਿਸ ਇੱਕ ਸਕੂਲ ਵਿੱਚ ਅਧਿਆਪਕ ਹੈ। ਉਹ ਆਪਣੇ ਦੁੱਧ ਦਾ ਮੁੱਲ 90 ਸੇਂਟ ਪ੍ਰਤੀ ਔਂਸ ਦੇ ਕਰੀਬ ਵਸੂਲਦੀ ਹੈ। ਬਹੁਤ ਸਾਰੀਆਂ ਮਾਵਾਂ ਅਜਿਹੀਆਂ ਹਨ ਜੋ ਆਪਣਾ ਪੌਸ਼ਟਿਕ ਦੁੱਧ ਆਪਣੇ ਬੱਚਿਆਂ ਨੂੰ ਨਹੀਂ ਪਿਲਾ ਸਕਦੀਆਂ। ਇਸ ਕਰਕੇ ਉਨ੍ਹਾਂ ਦੇ ਬੱਚਿਆ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਡੇਨਿਸ ਦਾ ਕਹਿਣਾ ਹੈ ਕਿ ਇਹ ਇੱਕ ਨੌਕਰੀ ਵਰਗਾ ਕੰਮ ਹੈ ਅਤੇ ਇਸ ਨਾਲ ਕਾਫ਼ੀ ਚੰਗੇ ਰੁਪਏ ਵੀ ਮਿਲਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੈ।
Mothers are selling their breastmilk
ਡੇਨਿਸ ਨੇ ਕਿਹਾ ਹੈ ਕਿ ਦੁੱਧ ਲੈਂਦੇ ਸਮੇਂ ਕਈ ਲੋਕ ਦੁੱਧ ਦੀ ਕੀਮਤ ਉੱਤੇ ਛੋਟ ਦੀ ਮੰਗ ਕਰਦੇ ਹਨ। ਕਈ ਕਹਿੰਦੇ ਹਨ ਕਿ ਇਹ ਤਾਂ ਫਰੀ ਦਾ ਦੁੱਧ ਹੈ ਅਤੇ ਇਸ ਦਾ ਚਾਰਜ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਉਹ ਘੰਟਿਆਂ ਤੱਕ ਪਰਿਵਾਰ ਤੋਂ ਦੂਰ ਰਹਿੰਦੀ ਹੈ। ਡੇਨਿਸ ਦਾ ਕਹਿਣਾ ਹੈ ਕਿ ਉਹ ਪ੍ਰਤੀ ਮਹੀਨਾ 15 ,000 ਔਂਸ ਦੁੱਧ ਪੰਪ ਕਰਦੀ ਹੈ। ਉਸ ਨੂੰ ਆਪਣੇ ਫਰੀਜਰ ਵਿੱਚ ਸਟੋਰ ਕਰਦੀ ਹੈ ਤੇ ਫਿਰ ਵੇਚਦੀ ਹੈ।