
ਬਲਦੀਪ ਕੌਰ ਨੇ ਦਸਵੀਂ 'ਚੋਂ 1100 ਵਿਚੋਂ ਹਾਸਲ ਕੀਤੇ 1098 ਨੰਬਰ
ਲਾਹੌਰ : ਪਾਕਿਸਤਾਨ ਵਿਚ ਬਹੁਤ ਹੀ ਘੱਟ ਵਸੋਂ ਵਜੋਂ ਜਾਣੇ ਜਾਂਦੇ ਸਿੱਖ ਭਾਈਚਾਰੇ ਦੇ ਪਰਵਾਰ ਵਿਚੋਂ ਗੁਰਸਿਖ ਲੜਕੀ ਨੇ ਦਸਵੀਂ ਕਲਾਸ ਵਿਚ ਅੱਵਲ ਆ ਕੇ ਪੂਰੇ ਪਾਕਿਸਤਾਨ ਦਾ ਹੀ ਨਹੀਂ, ਸਗੋ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਦਾ ( The Pakistani Sikh girl came first in the tenth and made the name of Sikhs all over the world famous) ਨਾਮ ਰੌਸ਼ਨ ਕਰ ਦਿਤਾ ਹੈ |
ਹੋਰ ਵੀ ਪੜ੍ਹੋ: ਅੱਜ ਦੇਸ਼ ਭਰ 'ਚ 6 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ
Sikhs
ਹੋਰ ਵੀ ਪੜ੍ਹੋ: ਲਖਬੀਰ ਨੇ ਖ਼ੁਦ ਕਬੂਲਿਆ ਕਿ ਉਹ ਬੇਅਦਬੀ ਕਰਨ ਆਇਆ ਸੀ : ਨਿਹੰਗ ਮਨਜੀਤ ਸਿੰਘ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਵਲ ਆਈ ਲੜਕੀ ਦੇ ਚਾਚਾ ਹੈੱਡ ਗ੍ਰੰਥੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਭਾਈ ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਬਲਦੀਪ ਕੌਰ ਪੁੱਤਰੀ ਸਰਦਾਰ ਹਰਦਿਤ ਸਿੰਘ ਵਾਸੀ ਨਨਕਾਣਾ ਸਾਹਿਬ ਨੇ ਬੀਤੀ ਰਾਤ ਆਏ ਪੰਜਾਬ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਇਕੱਲੇ ਪਾਕਿਸਤਾਨ 'ਚ ( The Pakistani Sikh girl came first in the tenth and made the name of Sikhs all over the world famous) ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਹੈ |
Baldeep kaur
ਉਨ੍ਹਾਂ ਦਸਿਆ ਕਿ ਬੇਟੀ ਬਲਦੀਪ ਕੌਰ ਨੇ ਦਸਵੀਂ ਕਲਾਸ ਵਿਚੋਂ 1100 ਵਿਚੋਂ 1098 ਨੰਬਰ ਲੈ ਕੇ ਅਪਣੇ ਸਕੂਲ ਗੁਰੂ ਨਾਨਕ ਜੀ ਪਬਲਿਕ ਮਾਡਲ ਹਾਈ ਸਕੂਲ ਨਨਕਾਣਾ ਸਾਹਿਬ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ-ਕੋਟ ਧਨਵਾਦ ਕਰਦੇ ਹਨ ਤੇ ਅਪਣੀ ਬੇਟੀ ਨੂੰ ਵਧਾਈ ( The Pakistani Sikh girl came first in the tenth and made the name of Sikhs all over the world famous) ਦਿੰਦੇ ਹਨ |
Baldeep kaur
ਉਨ੍ਹਾਂ ਦਸਿਆ ਕਿ ਇਸ ਵਕਤ ਨਨਕਾਣਾ ਸਾਹਿਬ ਵਿਖੇ ਪਰਵਾਰ ਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਵਧਾਈਆਂ ਮਿਲ ਰਹੀਆਂ ਹਨ ਜਿਸ ਲਈ ਉਹ ਸਾਰੀਆਂ ਸੰਗਤਾਂ ਦਾ ਧਨਵਾਦ ਕਰਦੇ ( The Pakistani Sikh girl came first in the tenth and made the name of Sikhs all over the world famous) ਹਨ | ਇਸ ਮੌਕੇ ਪਰਵਾਰ ਨੂੰ ਪ੍ਰਧਾਨ ਅਮੀਰ ਸਿੰਘ ਸਾਬਕਾ ਪ੍ਰਧਾਨ ਮਸਤਾਨ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਮੈਂਬਰ ਦਰਸ਼ਨ ਸਿੰਘ ਤੇ ਕੇਅਰ ਟੇਕਰ ਅਜ਼ਹਰ ਅੱਬਾਸ ਲਾਹੌਰ ਨੇ ਬੇਟੀ ਨੂੰ ਮੁਬਾਰਕਬਾਦ ਦਿਤੀ |
ਹੋਰ ਵੀ ਪੜ੍ਹੋ: ਮੁੱਖ ਮੰਤਰੀ ਵਲੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ