Ukraine News : ਰੂਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ’ਤੇ ਕੀਤਾ ਘਾਤਕ ਮਿਜ਼ਾਈਲ ਅਤੇ ਡਰੋਨ ਹਮਲਾ 

By : BALJINDERK

Published : Nov 18, 2024, 6:10 pm IST
Updated : Nov 18, 2024, 6:10 pm IST
SHARE ARTICLE
file photo
file photo

Ukraine News : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਰੂਸ ਦੇ ਅੰਦਰੂਨੀ ਇਲਾਕਿਆਂ ’ਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦਿਤੀ

Ukraine News : ਯੂਕਰੇਨ ’ਚ ਰੂਸ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ’ਚ ਇਕ 9 ਮੰਜ਼ਿਲਾ ਇਮਾਰਤ ਢਹਿ ਗਈ, ਜਿਸ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਯੂਕਰੇਨ ਦੇ ਗ੍ਰਹਿ ਮੰਤਰੀ ਇਗੋਰ ਕਲੀਮੇਂਕੋ ਨੇ ਦਸਿਆ ਕਿ ਰੂਸ ਦੀ ਸਰਹੱਦ ਤੋਂ 40 ਕਿਲੋਮੀਟਰ ਦੂਰ ਸੁਮੀ ’ਚ ਮਾਰੇ ਗਏ 8 ਲੋਕਾਂ ’ਚ ਦੋ ਬੱਚੇ ਵੀ ਸ਼ਾਮਲ ਹਨ। 400 ਤੋਂ ਵੱਧ ਲੋਕਾਂ ਨੂੰ ਇਮਾਰਤ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। 

ਕਲੀਮੇਂਕੋ ਨੇ ਕਿਹਾ, ‘‘ਰੂਸ ਵਲੋਂ ਤਬਾਹ ਕੀਤੀ ਗਈ ਹਰ ਜ਼ਿੰਦਗੀ ਸਾਡੇ ਲਈ ਦੁਖਾਂਤ ਬਰਾਬਰ ਹੈ।’’ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਰੂਸ ਵਲੋਂ ਡਰੋਨ ਅਤੇ ਮਿਜ਼ਾਈਲ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਡਰ ਹੈ ਕਿ ਇਹ ਸਰਦੀਆਂ ਤੋਂ ਪਹਿਲਾਂ ਯੂਕਰੇਨ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਤਬਾਹ ਕਰ ਸਕਦਾ ਹੈ। 

ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਯੂਕਰੇਨ ਨੂੰ ਰੂਸ ਦੇ ਅੰਦਰੂਨੀ ਇਲਾਕਿਆਂ ’ਤੇ ਹਮਲਾ ਕਰਨ ਲਈ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿਤੀ ਹੈ। 

ਬਾਈਡਨ ਨੇ ਪਹਿਲੀ ਵਾਰ ਯੂਕਰੇਨ ਨੂੰ ਅਮਰੀਕਾ ਵਲੋਂ ਦਿਤੀਆਂ ਇਨ੍ਹਾਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿਤੀ ਹੈ। ਇਨ੍ਹਾਂ ਹਥਿਆਰਾਂ ਨੂੰ ਉੱਤਰੀ ਕੋਰੀਆ ਦੇ ਕੁਰਸਕ ਖੇਤਰ ਵਿਚ ਰੂਸ ਦੀ ਮਦਦ ਲਈ ਹਜ਼ਾਰਾਂ ਫੌਜੀਆਂ ਨੂੰ ਭੇਜਣ ਦੇ ਫੈਸਲੇ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ। ਯੂਕਰੇਨ ਨੇ ਗਰਮੀਆਂ ਦੌਰਾਨ ਰੂਸ ਦੇ ਕੁਰਸਕ ਖੇਤਰ ’ਚ ਫੌਜੀ ਘੁਸਪੈਠ ਕੀਤੀ ਸੀ। 

ਅਮਰੀਕਾ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਰਾਤ ਨੂੰ ਜਾਰੀ ਇਕ ਵੀਡੀਉ ’ਚ ਕਿਹਾ, ‘‘ਅੱਜ ਮੀਡੀਆ ’ਚ ਬਹੁਤ ਕੁੱਝ ਕਿਹਾ ਜਾ ਰਿਹਾ ਹੈ ਕਿ ਸਾਨੂੰ ਸਬੰਧਤ ਕਾਰਵਾਈਆਂ ਦੀ ਇਜਾਜ਼ਤ ਮਿਲ ਗਈ ਹੈ। ਪਰ ਹਮਲੇ ਸ਼ਬਦਾਂ ਨਾਲ ਨਹੀਂ ਕੀਤੇ ਜਾਂਦੇ। ਅਜਿਹੀਆਂ ਚੀਜ਼ਾਂ ਦਾ ਐਲਾਨ ਨਹੀਂ ਕੀਤਾ ਜਾਂਦਾ। ਮਿਜ਼ਾਈਲਾਂ ਖੁਦ ਸੱਭ ਕੁੱਝ ਕਹਿ ਦੇਣਗੀਆਂ।’’ (ਪੀਟੀਆਈ)

(For more news apart from  Russia launched deadly missile and drone attack on Ukraine's infrastructure News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement