ਤੀਜੇ ਦੇਸ਼ ’ਚ ਜਾਣ ਲਈ ਟ੍ਰਾਂਜਿਟ ਵੀਜ਼ਾ ਵੀ ਕੀਤਾ ਲਾਜ਼ਮੀ
ਤਹਿਰਾਨ (ਸ਼ਾਹ) : ਭਾਰਤੀ ਨਾਗਰਿਕਾਂ ਨੂੰ ਹੁਣ ਇਰਾਨ ਵਿਚ ਵਨ ਵੇਅ ਵੀਜ਼ਾ ਫਰੀ ਐਂਟਰੀ ਨਹੀਂ ਮਿਲ ਸਕੇਗੀ,,, ਯਾਨੀ ਕਿ ਭਾਰਤੀਆਂ ਨੂੰ ਵੀਜ਼ਾ ਲੈ ਕੇ ਹੀ ਇਰਾਨ ਵਿਚ ਐਂਟਰੀ ਕਰਨੀ ਹੋਵੇਗੀ। ਇੱਥੇ ਹੀ ਬਸ ਨਹੀਂ,,,ਇਰਾਨ ਦੇ ਹਵਾਈ ਅੱਡੇ ਨੂੰ ਟ੍ਰਾਂਜਿਟ ਪੁਆਇੰਟ ਦੇ ਰੂਪ ਵਿਚ ਵਰਤਿਆ ਜਾਣ ਵਾਲਾ ਵੀਜ਼ਾ ਵੀ ਦਿਖਾਉਣਾ ਹੋਵੇਗਾ। ਇਰਾਨ ਦੀ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਲਈ ਇਹ ਛੋਟ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਏ,, ਜੋ 22 ਨਵੰਬਰ ਤੋਂ ਲਾਗੂ ਹੋਵੇਗਾ।
ਇਰਾਨ ਵੱਲੋਂ ਭਾਰਤੀ ਨਾਗਰਿਕਾਂ ਦੇ ਲਈ ਸਖ਼ਤੀ ਵਧਾਉਂਦਿਆਂ ਵੱਡਾ ਫ਼ੈਸਲਾ ਕੀਤਾ ਗਿਆ ਏ, ਜਿਸ ਦੇ ਤਹਿਤ ਹੁਣ ਭਾਰਤੀ ਨਾਗਰਿਕਾਂ ਨੂੰ ਇਰਾਨ ਵਿਚ ਵਨ ਵੇਅ ਵੀਜ਼ਾ ਫਰੀ ਐਂਟਰੀ ਨਹੀਂ ਮਿਲੇਗੀ ਅਤੇ ਜੇਕਰ ਇਰਾਨ ਤੋਂ ਹੋ ਕੇ ਕੋਈ ਫਲਾਈਟ ਕਿਸੇ ਤੀਜੇ ਦੇਸ਼ ਵਿਚ ਜਾ ਰਹੀ ਹੋਵੇਗੀ ਤਾਂ ਇਸ ਦੇ ਲਈ ਵੀ ਭਾਰਤੀਆਂ ਨੂੰ ਆਪਣਾ ਟ੍ਰਾਂਜਿਟ ਵੀਜ਼ਾ ਦਿਖਾਉਣਾ ਜ਼ਰੂਰੀ ਹੋਵੇਗਾ। ਮੌਜੂਦਾ ਸਮੇਂ ਇਰਾਨ ਸਰਕਾਰ ਦੇ ਧਿਆਨ ਵਿਚ ਕਈ ਅਜਿਹੀਆਂ ਘਟਨਾਵਾਂ ਆਈਆਂ ਨੇ, ਜਿਨ੍ਹਾਂ ਵਿਚ ਭਾਰਤੀ ਨਾਗਰਿਕਾਂ ਨੂੰ ਨੌਕਰੀ ਦਾ ਝੂਠਾ ਵਾਅਦਾ ਜਾਂ ਤੀਜੇ ਦੇਸ਼ ਵਿਚ ਲਿਜਾਣ ਦਾ ਭਰੋਸਾ ਦੇ ਕੇ ਇਰਾਨ ਲਿਜਾਇਆ ਗਿਆ। ਵੀਜ਼ਾ ਛੋਟ ਸੁਵਿਧਾ ਦਾ ਫ਼ਾਇਦਾ ਉਠਾ ਕੇ ਇਨ੍ਹਾਂ ਲੋਕਾਂ ਨੂੰ ਇਰਾਨ ਲਿਜਾਇਆ ਗਿਆ,, ਫਿਰ ਉਥੇ ਪਹੁੰਚਣ ’ਤੇ ਉਨ੍ਹਾਂ ਤੋਂ ਕਈਆਂ ਨੂੰ ਫਿਰੌਤੀ ਦੇ ਲਈ ਅਗਵਾ ਕਰ ਲਿਆ ਗਿਆ। ਇਸੇ ਕਰਕੇ ਇਰਾਨ ਸਰਕਾਰ ਨੇ ਧੋਖਾਧੜੀ ਅਤੇ ਅਪਰਾਧ ਦੇ ਮਾਮਲਿਆਂ ਨੂੰ ਰੋਕਣ ਲਈ ਇਹ ਕਦਮ ਉਠਾਇਆ ਏ।
ਇਸਲਾਮਿਕ ਰਿਪਬਲਿਕ ਆਫ਼ ਇਰਾਨ ਦੀ ਸਰਕਾਰ ਨੇ ਇਸ ਲਈ 22 ਨਵੰਬਰ 2025 ਤੋਂ ਇਰਾਨ ਜਾਣ ਵਾਲੇ ਆਮ ਭਾਰਤੀ ਪਾਸਪੋਰਟ ਹੋਲਡਰਜ਼ ਦੇ ਲਈ ਮੌਜੂਦ ਵੀਜ਼ਾ ਛੋਟ ਸੁਵਿਧਾ ਨੂੰ ਸਸਪੈਂਡ ਕਰ ਦਿੱਤਾ ਤਾਂ ਜੋ ਅਪਰਾਧੀਆਂ ਨੂੰ ਇਸ ਸੁਵਿਧਾ ਦੀ ਗ਼ਲਤ ਵਰਤੋਂ ਕਰਨ ਤੋਂ ਰੋਕਿਆ ਜਾ ਸਕੇ। 22 ਨਵੰਬਰ ਤੋਂ ਆਮ ਪਾਸਪੋਰਟ ਵਾਲੇ ਭਾਰਤੀ ਨਾਗਰਿਕਾਂ ਨੂੰ ਇਰਾਨ ਵਿਚ ਆਉਣ ਜਾਂ ਉਥੋਂ ਲੰਘਣ ਦੇ ਲਈ ਵੀ ਹੁਣ ਵੀਜ਼ਾ ਲੈਣਾ ਹੋਵੇਗਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਗੇ ਇਰਾਨ ਜਾਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੰਦਿਆਂ ਆਖਿਆ ਏ ਕਿ ਉਹ ਚੌਕਸ ਰਹਿਣ ਅਤੇ ਇਰਾਨ ਦੇ ਜ਼ਰੀਏ ਤੀਜੇ ਦੇਸ਼ਾਂ ਵਿਚ ਵੀਜ਼ਾ ਫਰੀ ਯਾਤਰਾ ਦਾ ਆਫ਼ਰ ਦੇਣ ਵਾਲੇ ਏਜੰਟਾਂ ਤੋਂ ਬਚਣ।
ਦੱਸ ਦਈਏ ਕਿ ਹੁਣ ਤੱਕ ਇਰਾਨ ਵਿਚ ਭਾਰਤੀ ਨਾਗਰਿਕ 15 ਦਿਨ ਤੱਕ ਬਿਨਾ ਵੀਜ਼ਾ ਦੇ ਰਹਿ ਸਕਦੇ ਸੀ ਅਤੇ ਇਹ ਛੋਟ ਸਿਰਫ਼ ਟੂਰਿਜ਼ਮ ਯਾਨੀ ਸੈਲਾਨੀਆਂ ਦੇ ਲਈ ਸੀ ਅਤੇ ਸਿਰਫ਼ ਹਵਾਈ ਮਾਰਗ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੀ ਦਿੱਤੀ ਜਾਂਦੀ ਸੀ,,,ਪਰ ਹੁਣ ਇਸ ਵੱਡੀ ਸਹੂਲਤ ਨੂੰ ਖ਼ਤਮ ਕਰ ਦਿੱਤਾ ਗਿਆ ਏ।
