
ਹਫ਼ਤਾ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ
ਵਾਸ਼ਿੰਗਟਨ : ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ਼.ਡੀ.ਏ.) ਦੀ ਇਕ ਸਲਾਹਕਾਰ ਕਮੇਟੀ ਨੇ ਮੋਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ। ਲਗਭਗ ਇਕ ਹਫ਼ਤੇ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ। ਐਫ਼.ਡੀ.ਏ ਦੀ ਵੈਕਸੀਨ ਐਂਡ ਰਿਲੇਟਿਡ ਬਾਇਓਲਾਜਿਕਲ ਪ੍ਰੋਡਕਟਸ਼ ਐਡਵਾਈਜ਼ਰੀ ਕਮੇਟੀ ਨੇ ਵੀਰਵਾਰ ਨੂੰ ਇਕ ਅਹਿਮ ਬੈਠਕ ’ਚ ਮੋਡਰਨਾ ਦੇ ਕੋਵਿਡ 19 ਟੀਕੇ ‘ਐਮਆਰਐਨਏ-1273’ ਦੀ ਐਮਰਜੈਂਸੀ ਵਰਤੋਂ ਦੀ ਸਿਫਾਰਸ਼ ਕਰਦੇ ਹੋਏ ਇਸ ਦੇ ਪੱਖ ’ਚ ਵੋਟਿੰਗ ਕੀਤੀ।
Corona Vaccine
ਐਫ਼ਡੀਏ ਨੇ ਅਮਰੀਕੀ ਦਵਾਈ ਕੰਪਨੀ ਫ਼ਾਈਜ਼ਰ ਅਤੇ ਉਸ ਦੇ ਜਰਮਨੀ ਦੇ ਸਹਿਯੋਗੀ ਬਾਇਓਨਟੈਕ ਵਲੋਂ ਵਿਕਸਿਤ ਕੋਵਿਡ 19 ਦੇ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਸ਼ੁਕਰਵਾਰ ਨੂੰ ਦਿਤੀ ਸੀ। ਅਮਰੀਕਾ ’ਚ ਹੁਣ ਤਕ 3,10,000 ਤੋਂ ਵੱਧ ਲੋਕਾਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਕਾਰਨ ਹੋ ਚੁੱਕੀ ਹੈ।
Corona vaccine
ਫੂਡ ਐਂਡ ਡਰੱਗ ਕਮਿਸ਼ਨਰ ਸਟੀਫਨ ਹਾਨ ਨੇ ਕਿਹਾ ਕਿ ਮੋਡਰਨਾ ਦੇ ਕੋਵਿਡ 19 ਟੀਕੇ ਨੂੰ ਲੈ ਕੇ ਸਲਾਹਕਾਰ ਕੇਮਟੀ ਦੀ ਬੈਠਕ ਤੋਂ ਨਿਕਲੇ ਨਤੀਜੇ ਵਜੋਂ ਐਫ਼ਡੀਏ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਸਬੰਧੀ ਅੱਗੇ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇਗੀ।
Moderna’s Vaccine
ਉਨ੍ਹਾਂ ਕਿਹਾ ਕਿ ਏਜੰਸੀ ਨੇ ਅਮਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਅਤੇ ਆਪਰੇਸ਼ਨ ਵਾਰਪ ਸਪੀਡ ਨੂੰ ਵੀ ਇਸ ਸਬੰਧ ’ਚ ਸੂਚਿਤ ਕੀਤਾ ਹੈ ਤਾਕਿ ਉਹ ਟੀਕਾ ਸਪਲਾਈ ਸਬੰਧੀ ਅਪਣੀ ਯੋਜਨਾਵਾਂ ’ਤੇ ਕੰਮ ਸ਼ੁਰੂ ਕਰ ਸਕਣ।