ਅਫ਼ਗਾਨਿਸਤਾਨ 'ਚ ਤੇਲ ਟੈਂਕਰ 'ਚ ਧਮਾਕਾ, 19 ਲੋਕਾਂ ਦੀ ਮੌਤ, 32 ਜਖ਼ਮੀ 
Published : Dec 18, 2022, 5:06 pm IST
Updated : Dec 18, 2022, 5:14 pm IST
SHARE ARTICLE
 19 killed, 32 injured in oil tanker explosion in Afghanistan
19 killed, 32 injured in oil tanker explosion in Afghanistan

ਸਥਾਨਕ ਅਧਿਕਾਰੀ ਡਾਕਟਰ ਅਬਦੁੱਲਾ ਅਫਗਾਨ ਅਨੁਸਾਰ ਪਰਵਾਨ ਦੇ ਸਿਹਤ ਵਿਭਾਗ ਨੂੰ ਹੁਣ ਤੱਕ 14 ਲੋਕਾਂ ਦੀ ਮੌਤਾਂ ਅਤੇ 24 ਜ਼ਖਮੀਆਂ ਦੀ ਸੂਚੀ ਮਿਲੀ ਹੈ

 

ਕਾਬੁਲ - ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿਚ ਇੱਕ ਸੁਰੰਗ ਵਿਚ ਤੇਲ ਟੈਂਕਰ ਵਿਚ ਧਮਾਕਾ ਹੋਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਇੱਕ ਸਥਾਨਕ ਅਧਿਕਾਰੀ ਨੇ ਸਾਂਝੀ ਕੀਤੀ ਹੈ। ਸਲੰਗ ਸੁਰੰਗ, ਜੋ ਕਾਬੁਲ ਤੋਂ ਲਗਭਗ 80 ਮੀਲ ਉੱਤਰ ਵਿਚ ਹੈ, ਅਸਲ ਵਿਚ ਸੋਵੀਅਤ ਹਮਲੇ ਵਿਚ ਸਹਾਇਤਾ ਲਈ 1960 ਵਿਚ ਬਣਾਈ ਗਈ ਸੀ। ਇਹ ਦੇਸ਼ ਦੇ ਉੱਤਰ ਅਤੇ ਦੱਖਣ ਵਿਚਕਾਰ ਇੱਕ ਪ੍ਰਮੁੱਖ ਲਿੰਕ ਹੈ।

ਪਰਵਾਨ ਪ੍ਰਾਂਤ ਦੇ ਬੁਲਾਰੇ ਸਈਦ ਹਿਮਤੁੱਲਾ ਸ਼ਮੀਮ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਸੁਰੰਗ ਧਮਾਕੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਚੇ ਹੋਏ ਲੋਕ ਮਲਬੇ ਹੇਠ ਦੱਬੇ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਦਾ ਕਾਰਨਾ ਸਪੱਸ਼ਟ ਨਹੀਂ ਹੋ ਸਕਿਆ। 

ਸਥਾਨਕ ਅਧਿਕਾਰੀ ਡਾਕਟਰ ਅਬਦੁੱਲਾ ਅਫਗਾਨ ਅਨੁਸਾਰ ਪਰਵਾਨ ਦੇ ਸਿਹਤ ਵਿਭਾਗ ਨੂੰ ਹੁਣ ਤੱਕ 14 ਲੋਕਾਂ ਦੀ ਮੌਤਾਂ ਅਤੇ 24 ਜ਼ਖਮੀਆਂ ਦੀ ਸੂਚੀ ਮਿਲੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਦੋ ਬੱਚੇ ਹਨ ਅਤੇ ਬਾਕੀ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਲੋਕ ਨਿਰਮਾਣ ਮੰਤਰਾਲੇ ਦੇ ਬੁਲਾਰੇ ਮੌਲਵੀ ਹਮੀਦੁੱਲਾ ਮਿਸਬਾਹ ਨੇ ਐਤਵਾਰ ਨੂੰ ਕਿਹਾ ਕਿ ਅੱਗ ਬੁਝ ਗਈ ਹੈ ਅਤੇ ਟੀਮਾਂ ਅਜੇ ਵੀ ਸੁਰੰਗ ਨੂੰ ਸਾਫ਼ ਕਰਨ ਵਿਚ ਜੁਟੀਆ ਹੋਈਆਂ ਹਨ। 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement