ਮਨੁੱਖੀ ਵਾਲਾਂ ਦੀ ਚੀਨ 'ਚ ਵਧੀ ਮੰਗ, ਪਾਕਿ ਤੋਂ ਆਏ 94 ਲੱਖ ਦੇ ਵਾਲ
Published : Jan 19, 2019, 5:55 pm IST
Updated : Jan 19, 2019, 5:55 pm IST
SHARE ARTICLE
Pakistan exports human hair to China
Pakistan exports human hair to China

ਪਾਕਿਸਤਾਨ ਨੇ ਚੀਨ ਨੂੰ ਪਿਛਲੇ ਪੰਜ ਸਾਲਾਂ ਵਿਚ ਲਗਭੱਗ 94 ਲੱਖ ਰੁਪਏ ਦੀ ਕੀਮਤ ਦੇ ਇਕ ਲੱਖ ਕਿੱਲੋਗ੍ਰਾਮ ਮਨੁੱਖੀ ਵਾਲਾਂ ਦਾ ਨਿਰਯਾਤ ਕੀਤਾ ਹੈ। ਦਰਅਸਲ, ਚੀਨ...

ਇਸਲਾਮਾਬਾਦ : ਪਾਕਿਸਤਾਨ ਨੇ ਚੀਨ ਨੂੰ ਪਿਛਲੇ ਪੰਜ ਸਾਲਾਂ ਵਿਚ ਲਗਭੱਗ 94 ਲੱਖ ਰੁਪਏ ਦੀ ਕੀਮਤ ਦੇ ਇਕ ਲੱਖ ਕਿੱਲੋਗ੍ਰਾਮ ਮਨੁੱਖੀ ਵਾਲਾਂ ਦਾ ਨਿਰਯਾਤ ਕੀਤਾ ਹੈ। ਦਰਅਸਲ, ਚੀਨ ਵਿਚ ਮੇਕਅਪ ਇੰਡਸਟਰੀ ਜਿਵੇਂ - ਜਿਵੇਂ ਵਿਕਾਸ ਕਰ ਰਹੀ ਹੈ ਉੱਥੇ ਮਨੁੱਖੀ ਵਾਲਾਂ ਦੀ ਮੰਗ ਵੱਧ ਰਹੀ ਹੈ। ਸਥਾਨਕ ਪੱਧਰ 'ਤੇ ਹੇਅਰ ਐਕਸੈਸਰੀਜ਼ ਦਾ ਉਤਪਾਦਨ ਘਟਣ ਦੇ ਕਾਰਨ ਚੀਨ ਮਨੁੱਖੀ ਵਾਲਾਂ ਦਾ ਆਯਾਤ ਕਰ ਰਿਹਾ ਹੈ। ਪਾਕਿਸਤਾਨ ਦੇ ਵਣਜ ਅਤੇ ਕਪੜਾ ਮੰਤਰਾਲਾ ਨੇ ਨੈਸ਼ਨਲ ਅਸੈਂਬਲੀ ਨੂੰ ਜਾਣਕਾਰੀ ਦਿਤੀ ਕਿ ਪਿਛਲੇ ਪੰਜ ਸਾਲਾਂ ਵਿਚ ਚੀਨ ਨੂੰ 1,05,461 ਕਿੱਲੋਗ੍ਰਾਮ ਮਨੁੱਖੀ ਵਾਲ ਦਾ ਨਿਰਯਾਤ ਕੀਤਾ ਗਿਆ ਹੈ।

Pakistan exports human hair to ChinaPakistan exports human hair to China

ਜਸਟਿਸ ਖੋਸਾ ਨੇ ਪ੍ਰਧਾਨ ਜੱਜ ਸਾਕਿਬ ਨਿਸਾਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ। ਪਾਕਿਸਤਾਨੀ ਅਖਬਾਰ ਡਾਨ ਦੇ ਮੁਤਾਬਕ, ਬਿਊਟੀਸ਼ਿਅਨ ਐਮ. ਐਮ. ਚੌਹਾਨ ਦੱਸਦੇ ਹਨ ਕਿ ਨਿਰਯਾਤ ਵਧਣ ਦੀ ਦੂਜੀ ਵਜ੍ਹਾ ਲੋਕਾਂ ਵਿਚ ਵਿਗ ਪਹਿਨਣ ਦੇ ਚਲਨ ਦਾ ਵਧਣਾ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਵਜ੍ਹਾ ਚੀਨ ਵਿਚ ਸਥਾਨਕ ਪੱਧਰ 'ਤੇ ਹੇਅਰ ਐਕਸੈਸਰੀਜ਼  ਦੇ ਉਤਪਾਦਨ ਵਿਚ ਗਿਰਾਵਟ ਆਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਥਾਨਕ ਲੋਕ ਹੇਅਰ ਐਕਸਟੈਂਸ਼ਨ, ਮੁੱਛਾਂ, ਬਿਅਰਡ ਅਤੇ ਵਿਗ ਹੱਥ ਨਾਲ ਬਣਾਉਂਦੇ ਸਨ ਪਰ

Pakistan exports human hair to ChinaPakistan exports human hair to China

ਚੀਨੀ ਮੇਕਅਪ ਇੰਡਸਟਰੀ ਵਿਚ ਸਥਾਨਕ ਕਾਰੀਗਾਰਾਂ ਦੀ ਸ਼ਾਖਾ ਕਮਜ਼ੋਰ ਹੋਈ ਹੈ। ਚੌਹਾਨ ਦੱਸਦੇ ਹਨ ਕਿ ਨਿਰਯਾਤਕਾਂ ਨੇ ਹੇਅਰ ਸੈਲੂਨ ਵਿਚ ਅਪਣੇ ਡਸਟਬਿਨ ਲਗਾ ਰੱਖੇ ਹਨ। ਗਾਹਕਾਂ ਦੇ ਕੱਟੇ ਗਏ ਵਾਲਾਂ ਨੂੰ ਡਸਟਬਿਨਾਂ ਵਿਚ ਇਕੱਠਾ ਕੀਤਾ ਜਾਂਦਾ ਹੈ। ਨਿਰਯਾਤਕ 5,000 ਜਾਂ 6,000 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਵਾਲ ਖਰੀਦਦੇ ਹਨ। ਉਚ ਗੁਣਵੱਤਾ ਵਾਲੇ ਵਾਲਾਂ ਦਾ ਅਮਰੀਕਾ ਅਤੇ ਜਾਪਾਨ ਵਿਚ ਵੀ ਨਿਰਯਾਤ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਮਨੋਰੰਜਨ ਜਗਤ ਵਿਚ ਇਸ ਦੀ ਕਾਫ਼ੀ ਮੰਗ ਹੈ। ਇਸ ਸਮੇਂ ਪਾਕਿਸਤਾਨ ਵਿਚ ਵੀ ਹੇਅਰ ਐਕਸਟੈਂਸ਼ਨ ਅਤੇ ਵਿਗ ਦੀ ਕਾਫ਼ੀ ਮੰਗ ਹੈ।

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement