ਆਪਸ ਵਿਚ ਟਕਰਾਈਆਂ ਦੋ ਤੇਜ਼ ਰਫ਼ਤਾਰ ਰੇਲਗੱਡੀਆਂ , 73 ਯਾਤਰੀ ਜ਼ਖ਼ਮੀ
ਸਪੇਨ ਵਿੱਚ ਇੱਕ ਵੱਡੇ ਰੇਲ ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਐਤਵਾਰ ਸ਼ਾਮ ਨੂੰ ਦੱਖਣੀ ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ।
ਮਾਲਾਗਾ ਤੋਂ ਰਾਜਧਾਨੀ ਮੈਡ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਕੋਰਡੋਬਾ ਸ਼ਹਿਰ ਦੇ ਨੇੜੇ ਅਦਮੁਜ਼ ਵਿਖੇ ਪਟੜੀ ਤੋਂ ਉਤਰ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਇੱਕ ਰੇਲਗੱਡੀ ਨਾਲ ਟਕਰਾ ਗਈ।
ਦੋਵਾਂ ਰੇਲਗੱਡੀਆਂ ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਬਾਹਰ ਕੱਢਿਆ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ 73 ਜ਼ਖ਼ਮੀ ਯਾਤਰੀਆਂ ਨੂੰ ਛੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
