ਬਲੋਚਿਸਤਾਨ 'ਚ ਅੱਤਵਦੀਆਂ ਨੇ ਕੀਤਾ 6 ਪਾਕਿਸਤਾਨੀ ਸੈਨਿਕਾਂ ਦਾ ਕਤਲ
Published : Feb 19, 2019, 1:23 pm IST
Updated : Feb 19, 2019, 1:23 pm IST
SHARE ARTICLE
6 Pakistani soldiers killed by militants in Balochistan
6 Pakistani soldiers killed by militants in Balochistan

ਇਰਾਨ ਸਰਹਦ ਨਾਲ ਲੱਗੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦੋ ਅਲਗ-ਅਲਗ ਘਟਨਾਵਾਂ ਵਿਚ ਅੱਤਵਾਦੀਆਂ ਨੇ ਪਾਕਿਸਤਾਨ.......

ਕਰਾਚੀ  : ਇਰਾਨ ਸਰਹਦ ਨਾਲ ਲੱਗੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦੋ ਅਲਗ-ਅਲਗ ਘਟਨਾਵਾਂ ਵਿਚ ਅੱਤਵਾਦੀਆਂ ਨੇ ਪਾਕਿਸਤਾਨ ਦੇ 6 ਸੈਨਿਕਾਂ ਦਾ ਕਤਲ ਕਰ ਦਿਤਾ। ਪਹਿਲੀ ਘਟਨਾ ਪਹਾੜੀ ਪੰਜਗੁਰ ਸੂਬੇ ਵਿਚ ਹੋਈ ਜਿਥੇ ਅੱਤਵਾਦੀਆਂ ਨੇ ਫ਼ਰੰਟੀਅਰ ਕੋਰ ਦੇ ਚਾਰ ਸੈਨਿਕਾਂ ਦਾ ਕਤਲ ਕਰ ਦਿਤਾ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਈਰਾਨ ਸਰਹਦ ਨੇੜੇ ਲੋਰਾਈ 'ਚ ਐਫਸੀ ਦੇ ਦੋ ਸੈਨਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਮਦਾਦ ਖਾਨ ਨੇ ਕਿਹਾ ਕਿ ਅੱਤਵਾਦੀਆਂ ਨੇ ਉਸ ਵੇਲੇ ਹਮਲਾ ਕੀਤਾ ਜਦੋਂ ਸੀਮਾ ਚੌਂਕੀ 'ਤੇ ਗਾਰਡ ਬਦਲ ਰਹੇ ਸਨ।

 ਬਲੂਚਿਸਤਾਨ ਸੂਬੇ ਦੀ ਸਰਹਦ ਇਰਾਨ ਅਤੇ ਅਫ਼ਗਾਨਿਸਤਾਨ ਨਾਲ ਲਗਦੀ ਹੈ। ਉਨ੍ਹਾਂ ਕਿਹਾ, ''ਇਹ ਬਲੂਚਿਸਤਾਨ ਅਤੇ ਇਥੇ ਚਲ ਰਹੀਆਂ ਵਿਕਾਸ ਯੋਜਨਾਵਾਂ ਵਿਰੁਧ ਇਕ ਸਾਜ਼ਿਸ਼ ਹੈ।''  ਇਰਾਨੀ ਰੈਵੋਲੀਉਸ਼ਨਰੀ ਗਾਰਡ ਦੇ ਪ੍ਰਮੁਖ ਮੇਜਰ ਜਨਰਲ ਮੁਹੰਮਦ ਅਲੀ ਜਾਫਰੀ ਨੇ ਪਿਛਲੇ ਦਿਨੀਂ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਉਸ ਪ੍ਰਮਿਬੰਧਤਾ ਅੱਤਵਾਦੀ ਸੰਗਠਨ ਵਿਰੁਧ ਕਾਰਵਾਈ ਕਰੇ, ਜਿਸਨੇ ਬਲੋਚਿਸਤਾਨ ਨਾਲ ਲਗਦੇ ਇਰਾਨ ਦੇ ਦਖਣੀ-ਪੂਰਬੀ ਖੇਤਰ ਵਿਚ 27 ਸੈਨਿਕਾਂ ਨੂੰ ਮਾਰ ਦਿਤਾ ਸੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿਤਾ ਹੈ।             (ਪੀਟੀਆਈ)

Location: Pakistan, Sindh, Karachi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement