
Italy News : ਮਨੁੱਖਤਾ ਦੇ ਭਲੇ ਲਈ ਕਰੋਚੇ ਰੋਸਾ ਇਤਲੀਆਨਾ ਨੋਵੇਲਾਰਾ ਦੀ 40ਵੀਂ ਵਰੇਗੰਢ ਮੌਕੇ 2 ਗੱਡੀਆ ਦਾ ਉਦਘਾਟਨ ਕੀਤਾ
Italy News in Punjabi : ਬੀਤੇ ਦਿਨੀ ਨੋਵੇਲਾਰਾ ਵਿਖੇ ਕਰੋਚੇ ਰੋਸਾ ਇਤਲੀਆਨਾ ਨੋਵੇਲਾਰਾ ਦੀ 40ਵੀਂ ਵਰੇਗੰਢ ਮਨਾਈ ਗਈ। ਜਿਸ ’ਚ ਕਰੋਚੇ ਰੋਸਾ ਦੇ ਵਲੰਟੀਅਰਾ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਹੋਰਨਾਂ ਸੰਸਥਾਵਾਂ ਤੋਂ ਇਲਾਵਾ ਇਟਲੀ ਦੇ ਸਭ ਤੋਂ ਪਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਅਤੇ ਇਕਬਾਲ ਸਿੰਘ ਸੋਢੀ ਨੇ ਦੱਸਿਆ ਕਿ ਮਨੁੱਖਤਾ ਦੇ ਭਲੇ ਲਈ ਕਰੋਚੇ ਰੋਸਾ ਇਤਲੀਆਨਾ ਨੋਵੇਲਾਰਾ ਦੀ 40ਵੀਂ ਵਰੇਗੰਢ ਮੌਕੇ 2 ਗੱਡੀਆ ਦਾ ਉਦਘਾਟਨ ਕੀਤਾ ਗਿਆ।
ਜਿਸ ਵਿੱਚ ਇੱਕ ਬਲੱਡ ਨੂੰ ਲੈਕੇ ਆਉਣ ਜਾਣ ਤੋਂ ਇਲਾਵਾ ਦੂਸਰੀ ਗੱਡੀ ਅਪਾਹਜ ਲੋਕਾਂ ਦੀ ਸੇਵਾ ਲਈ ਲੈਸ ਹੈ। ਇਹਨਾਂ ਗੱਡੀਆ ਨੂੰ ਖਰੀਦਣ ਲਈ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5000 ਯੂਰੋ ਦੀ ਰਾਸ਼ੀ ਦਾ ਯੋਗਦਾਨ ਪਾਇਆ ਹੈ। ਕਰੋਚੇ ਰੋਸਾ (ਰੈਡ ਕ੍ਰਾਸ) ਦੇ ਅਧਿਕਾਰੀਆ ਦੁਆਰਾ ਗੁਰਦੁਆਰਾ ਪ੍ਰਬੰੰਧਕ ਕਮੇਟੀ ਅਤੇ ਹੋਰਨਾਂ ਸਹਿਯੋਗੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਇੱਥੇ ਇਹ ਵੀ ਦੱੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਹਮੇਸ਼ਾ ਤੋਂ ਹੀ ਸਮਾਜਿਕ ਸੇਵਾਵਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦਾ ਆ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਸ ਤੋਂ ਪਹਿਲਾਂ ਵੀ ਕਰੇਚੋ ਰੋਸਾ ਨੂੰ ਗੱਡੀਆ ਭੇਟ ਕਰ ਚੁੱਕੀ ਹੈ।
(For more news apart from Red Cross donates 5000 Euros to humanity on 40th anniversary of Novelara News in Punjabi, stay tuned to Rozana Spokesman)