11 ਏਕੜ ਵਿਚ ਫ਼ੈਲਿਆ ਸਕਾਟਲੈਂਡ ਦਾ ਟਾਪੂ ਵਿਕਾਉ ਹੈ 80 ਹਜ਼ਾਰ ਪੌਂਡ ’ਚ
Published : Mar 19, 2021, 10:38 am IST
Updated : Mar 19, 2021, 10:38 am IST
SHARE ARTICLE
Island of Scotland
Island of Scotland

’ਫਿਊਚਰ ਅਕਸ਼ਨ’ ਜੋ ਡੀਅਰ ਆਈਲੈਂਡ ਦੀ ਵਿਕਰੀ ਦਾ ਕਰ ਰਹੀ ਹੈ ਪ੍ਰਬੰਧ

ਗਲਾਸਗੋ : ਸਕਾਟਲੈਂਡ ਵਿਚ ਇਕ ਟਾਪੂ ਨੂੰ ਵਿਕਰੀ ’ਤੇ ਲਗਾਇਆ ਗਿਆ ਹੈ, ਜਿਸ ਦੀ ਕੀਮਤ ਤਕਰੀਬਨ 80,000 ਪੌਂਡ ਰੱਖੀ ਗਈ ਹੈ। ਇਸ ਟਾਪੂ ਦੀ ਕੀਮਤ ਦੇ ਬਰਾਬਰ ਲੰਡਨ ਵਿਚ ਇਕ ਗੈਰੇਜ ਹੀ ਖ਼ਰੀਦਿਆ ਜਾ ਸਕਦਾ ਹੈ। ਪਛਮੀ ਹਾਈਲੈਂਡਜ਼ ਵਿਚ ਲੋਚ ਮਾਇਡਰੀ ਦਾ ਡੀਅਰ ਆਈਲੈਂਡ, ਜਿਸ ਨੂੰ ਈਲੀਅਨ ਏ ਫੇਹਧ ਵੀ ਕਿਹਾ ਜਾਂਦਾ ਹੈ।

Island of ScotlanIsland of Scotland

ਇਹ ਹੁਣ ਬੈਟਰਸੀ, ਸਾਊਥ ਲੰਡਨ ਵਿਚ ਇਕ ਗੈਰੇਜ ਦੀ ਕੀਮਤ ’ਚ ਨਿਲਾਮੀ ਲਈ ਤਿਆਰ ਹੈ। ਇਸ 11 ਏਕੜ ਟਾਪੂ ’ਤੇ ਕੋਈ ਘਰ ਜਾਂ ਸਹੂਲਤਾਂ ਨਹੀਂ ਹਨ। ਇਸ ਦੇ ਗੁਆਂਢ ਵਿਚ ਈਲੀਅਨ ਸ਼ੋਨਾ ਨਾਮ ਦੀ ਜਾਇਦਾਦ ਇਕ ਅਰਬਪਤੀ ਰਿਚਰਡ ਬ੍ਰੈਨਸਨ ਦੀ ਭੈਣ ਵੈਨਸਾ ਬ੍ਰਾਂਸਨ ਦੀ ਮਲਕੀਅਤ ਹੈ।

Island of ScotlanIsland of Scotland

ਇਹ ਡੀਅਰ ਆਈਲੈਂਡ ਸਕਾਟਿਸ਼ ਹਾਈਲੈਂਡਜ਼ ਵਿੱਚ ਫੋਰਟ ਵਿਲੀਅਮ ਤੋਂ ਲੱਗਭਗ 45 ਮੀਲ ਦੀ ਦੂਰੀ ’ਤੇ ਹੈ। ਇਹ ਟਾਪੂ ਪੀੜ੍ਹੀਆਂ ਤੋਂ ਮੋਈਡਾਰਟ ਖ਼ਾਨਦਾਨ ਦੇ ਕਲੈਨਰਾਲਡ ਦੀ ਮਲਕੀਅਤ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ 26 ਮਾਰਚ ਨੂੰ ਨਿਲਾਮੀ ’ਤੇ ਇਸ ਨੂੰ ਕੌਣ ਵੇਚ ਰਿਹਾ ਹੈ।

Island of ScotlanIsland of Scotland

’ਫਿਊਚਰ ਅਕਸ਼ਨ’ ਜੋ ਡੀਅਰ ਆਈਲੈਂਡ ਦੀ ਵਿਕਰੀ ਦਾ ਪ੍ਰਬੰਧ ਕਰ ਰਹੀ ਹੈ, ਅਨੁਸਾਰ ਸਕਾਟਲੈਂਡ ਦੇ ਇਸ ਨਿੱਜੀ ਟਾਪੂ ਦਾ ਘੱਟ ਕੀਮਤ ’ਤੇ ਮਾਲਕ ਬਣਨ ਦਾ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਟਾਪੂ ਦੀ ਕੀਮਤ ਅਰਡਰੋਸਨ ਵਿੱਚ ਤਿੰਨ ਬੈੱਡਰੂਮ ਮਕਾਨ ਤੋਂ ਵੀ ਘੱਟ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement