ਅਮਰੀਕਾ ਵਿਚ 2 ਭਾਰਤੀਆਂ 'ਤੇ ਲੱਗੇ ਚੋਰੀ ਦੀ ਬੀਅਰ ਖਰੀਦਣ ਤੇ ਵੇਚਣ ਦੇ ਇਲਜ਼ਾਮ 
Published : Mar 19, 2023, 2:52 pm IST
Updated : Mar 19, 2023, 2:52 pm IST
SHARE ARTICLE
File Photo
File Photo

2 ਭਾਰਤੀਆਂ ਸਮੇਤ 3 ਲੋਕਾਂ ਨੇ ਖਰੀਦੀ ਤੇ ਵੇਚੀ ਚੋਰੀ ਕੀਤੀ 20,000 ਡਾਲਰ ਦੇ ਮੁੱਲ ਦੀ ਬੀਅਰ

ਨਿਊਯਾਰਕ - ਅਮਰੀਕਾ ਦੇ ਓਹੀਓ ਵਿਚ ਦੋ ਸਥਾਨਕ ਕਾਰੋਬਾਰਾਂ ਵਿਚ ਦੋ ਭਾਰਤੀਆਂ ਸਮੇਤ ਤਿੰਨ ਲੋਕਾਂ 'ਤੇ ਲਗਭਗ 20,000 ਡਾਲਰ ਮੁੱਲ ਦੀ ਚੋਰੀ ਦੀ ਬੀਅਰ ਖਰੀਦਣ ਅਤੇ ਵੇਚਣ ਦੇ ਇਲਜ਼ਾਮ ਲੱਗੇ ਹਨ। ਇਹਨਾਂ ਵਿਅਕਤੀਆਂ ਦੀ ਪਛਾਣ ਕੇਤਨ ਕੁਮਾਰ ਅਤੇ ਪੀਯੂਸ਼ ਕੁਮਾਰ ਪਟੇਲ ਵਜੋਂ ਹੋਈ ਹੈ। ਇਹਨਾਂ ਦੋਹਾਂ ਨੂੰ ਇਸ ਹਫ਼ਤੇ ਮਹੋਨਿੰਗ ਕਾਉਂਟੀ ਕਾਮਨ ਪਲੀਜ਼ ਕੋਰਟ ਵਿੱਚ ਚੋਰੀ ਦੀ ਬੀਅਰ ਪ੍ਰਾਪਤ ਕਰਨ ਦੇ ਦੋਸ਼ ਵਿਚ ਪੇਸ਼ ਕੀਤਾ ਗਿਆ ਸੀ। ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪਟੇਲ ਪਰਿਵਾਰ ਯੰਗਸਟਾਊਨ ਦੇ ਵੈਸਟ ਸਾਈਡ 'ਤੇ ਮਾਹੋਨਿੰਗ ਐਵੇਨਿਊ 'ਤੇ ਸ਼ੈਨਲੇ ਕੈਰੀ ਆਉਟ ਅਤੇ ਲੱਕੀ ਫੂਡ ਡਰਾਈਵ ਥਰੂ ਦਾ ਸੰਚਾਲਨ ਕਰਦਾ ਸੀ।

ਉਨ੍ਹਾਂ 'ਤੇ ਬੀਅਰ ਖਰੀਦਣ ਅਤੇ ਵੇਚਣ ਦਾ ਇਲਜ਼ਾਮ ਲੱਗਾ ਜਿਸ ਨੂੰ ਕਥਿਤ ਤੌਰ 'ਤੇ ਯੰਗਸਟਾਊਨ ਦੇ 37 ਸਾਲਾ ਰੋਨਾਲਡ ਪੇਜ਼ੁਓਲੋ ਨੇ ਆਰ ਐਲ ਲਿਪਟਨ ਡਿਸਟ੍ਰੀਬਿਊਟਰਸ ਤੋਂ ਚੋਰੀ ਕੀਤਾ ਸੀ, ਜਿੱਥੇ ਪੇਜ਼ੁਓਲੋ ਪਿਛਲੇ ਸਾਲ ਕੰਮ ਕਰਦਾ ਸੀ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਆਰ ਐਲ ਲਿਪਟਨ ਦੇ ਸੰਚਾਲਕਾਂ ਨੇ ਗੁੰਮ ਹੋਏ ਉਤਪਾਦ ਨੂੰ ਦੇਖਿਆ ਅਤੇ ਪੁਲਿਸ ਨਾਲ ਸੰਪਰਕ ਕੀਤਾ। ਸਹਾਇਕ ਪ੍ਰੌਸੀਕਿਊਟਰ ਮਾਈਕ ਯਾਕੋਵੋਨ ਨੇ ਦੱਸਿਆ ਕਿ ਚੋਰੀ ਹੋਈ ਬੀਅਰ ਦੀ ਕੀਮਤ ਲਗਭਗ 20,000 ਡਾਲਰ ਹੈ। ਜਦੋਂ ਕਿ ਪੇਜ਼ੂਓਲੋ 'ਤੇ ਚੋਰੀ ਦਾ ਇਲਜ਼ਾਮ ਹੈ, ਉੱਥੇ ਪਟੇਲ 'ਤੇ ਚੋਰੀ ਦੀ ਜਾਇਦਾਦ ਲੈਣ ਦਾ ਦੋਸ਼ ਹੈ। ਇਹਨਾਂ ਤਿੰਨਾਂ ਨੂੰ ਅਗਲੇ ਮਹੀਨੇ ਮੁੱਢਲੀ ਅਦਾਲਤ ਸੁਣਵਾਈ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ। 

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement