
ਗੈਰ-ਪ੍ਰਵਾਸੀ ਵਰਕਰ ਅਰਜ਼ੀ ਫਾਰਮ ਆਈ-129 ਅਤੇ ਪ੍ਰੀਮੀਅਮ ਸੇਵਾ ਅਰਜ਼ੀ ਫਾਰਮ ਆਈ-907 ਹੁਣ ਯੂ.ਐਸ.ਸੀ.ਆਈ.ਐਸ. ਆਨਲਾਈਨ ਖਾਤੇ ’ਤੇ ਉਪਲਬਧ
ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ’ਚ ਵਿਦੇਸ਼ੀ ਕਾਮਿਆਂ ਲਈ ਵਿੱਤੀ ਸਾਲ 2025 ਲਈ ਸੱਭ ਤੋਂ ਵੱਧ ਮੰਗ ਵਾਲੇ ਐਚ-1ਬੀ ਵੀਜ਼ਾ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ 22 ਮਾਰਚ ਨੂੰ ਪੂਰਬੀ ਸਮੇਂ ਮੁਤਾਬਕ ਦੁਪਹਿਰ 12 ਵਜੇ ਬੰਦ ਹੋ ਜਾਵੇਗੀ।
ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐਸ.ਸੀ.ਆਈ.ਐਸ.) ਨੇ ਸੋਮਵਾਰ ਨੂੰ ਕਿਹਾ ਕਿ ਇਸ ਮਿਆਦ ਦੌਰਾਨ, ਸੰਭਾਵਤ ਬਿਨੈਕਾਰਾਂ ਅਤੇ ਕਾਨੂੰਨੀ ਨੁਮਾਇੰਦਿਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਲਈ ਹਰ ਲਾਭਪਾਤਰੀ ਦੇ ਆਨਲਾਈਨ ਖਾਤਿਆਂ ’ਚੋਂ ਇਕ ਦੀ ਵਰਤੋਂ ਕਰਨੀ ਪਵੇਗੀ।
ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਗੈਰ-ਪ੍ਰਵਾਸੀ ਵਰਕਰ ਅਰਜ਼ੀ ਫਾਰਮ ਆਈ-129 ਅਤੇ ਪ੍ਰੀਮੀਅਮ ਸੇਵਾ ਅਰਜ਼ੀ ਫਾਰਮ ਆਈ-907 ਹੁਣ ਯੂ.ਐਸ.ਸੀ.ਆਈ.ਐਸ. ਆਨਲਾਈਨ ਖਾਤੇ ’ਤੇ ਉਪਲਬਧ ਹਨ। ਐਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ’ਤੇ ਨਿਰਭਰ ਕਰਦੀਆਂ ਹਨ।