ਅਮਰੀਕਾ ਵਿਚ ਜਨਮੀ ਅਨੋਖੀ ਬੱਕਰੀ, ਜੋ ਬਣ ਗਈ ਹੈ ਚਰਚਾ ਦਾ ਵਿਸ਼ਾ 
Published : Apr 19, 2020, 4:23 pm IST
Updated : Apr 19, 2020, 4:23 pm IST
SHARE ARTICLE
File Photo
File Photo

ਦੱਸਿਆ ਜਾ ਰਿਹਾ ਹੈ ਕਿ 2 ਸਿਰ ਵਾਲੀ ਇਸ ਬਕਰੀ ਦਾ ਜਨਮ 5 ਅਪ੍ਰੈਲ ਨੂੰ ਹੋਇਆ ਸੀ।

ਵਾਸ਼ਿੰਗਟਨ : ਕੋਵਿਡ-19 ਦਾ ਪ੍ਰਕੋਪ ਝੱਲ ਰਹੇ ਅਮਰੀਕਾ ਵਿਚੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਇੱਥੇ ਇਕ ਅਜਿਹੀ ਬਕਰੀ ਨੇ ਜਨਮ ਲਿਆ ਹੈ ਜਿਸ ਦੇ 2 ਸਿਰ ਹਨ ਅਤੇ 4 ਅੱਖਾਂ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਬਕਰੀ ਦੋਹਾਂ ਮੂੰਹਾਂ ਨਾਲ ਘਾਹ ਖਾ ਸਕਦੀ ਹੈ। ਇਸ ਬਕਰੀ ਦਾ ਜਨਮ ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਸ਼ਵਾਨੋ ਕਾਊਂਟੀ ਵਿਚ ਹੋਇਆ ਹੈ। ਬਕਰੀ ਦੇ ਮਾਲਕ ਨੇ ਪ੍ਰਾਚੀਨ ਰੋਮਨ ਦੇਵਤਾ ਦੇ ਨਾਮ 'ਤੇ ਉਸ ਦਾ ਨਾਮ 'ਜਾਨੂਸ' ਰੱਖਿਆ ਹੈ। ਰੋਮਨ ਦੇਵਤਾ ਜਾਨੂਸ ਦੇ ਵੀ 2 ਸਿਰ ਸਨ।

File photoFile photo

ਦੱਸਿਆ ਜਾ ਰਿਹਾ ਹੈ ਕਿ 2 ਸਿਰ ਵਾਲੀ ਇਸ ਬਕਰੀ ਦਾ ਜਨਮ 5 ਅਪ੍ਰੈਲ ਨੂੰ ਹੋਇਆ ਸੀ। ਇਸ ਬਕਰੀ ਦੀ ਮਾਲਕਿਨ ਜੋਕੇਲਿਨ ਨੁਏਸਕੇ ਨੇ ਕਿਹਾ,''ਇਹ ਸ਼ੁਰੂਆਤ ਅਤੇ ਅਖੀਰ ਦੇ ਲਈ ਹੈ। ਇਹ ਭੂਤ ਦੇ ਭਵਿੱਖ ਦੇ ਲਈ ਹੈ।'' ਉਹਨਾਂ ਨੇ ਦੱਸਿਆ ਕਿ ਪਿਛਲੇ 6ਸਾਲਾਂ ਵਿਚ ਉਹ ਦੁੱਧ ਦਾ ਕਾਰੋਬਾਰ ਕਰ ਰਹੀ ਹੈ ਅਤੇ ਉਹਨਾਂ ਦੇ ਫਾਰਮ 'ਤੇ ਹੁਣ ਤੱਕ ਹਜ਼ਾਰਾਂ ਬਕਰੀਆਂ ਦਾ ਜਨਮ ਹੋਇਆ ਹੈ ਪਰ 2 ਸਿਰ ਵਾਲੀ ਬਕਰੀ ਅੱਜ ਤੱਕ ਪੈਦਾ ਨਹੀਂ ਹੋਈ ਸੀ।

File photoFile photo

ਨੁਏਸਕੇ ਨੇ ਕਿਹਾ,''ਮੈਂ 2 ਸਿਰ ਵਾਲੀ ਗਾਂ ਅਤੇ ਛਿਪਕਲੀ ਦੇ ਬਾਰੇ ਵਿਚ ਸੁਣਿਆ ਸੀ ਪਰ ਅਜਿਹੀ ਬਕਰੀ ਦੇ ਬਾਰੇ ਵਿਚ ਕਦੇ ਨਹੀਂ ਸੁਣਿਆ ਸੀ। ਇਸ ਬਕਰੀ ਦੀਆਂ 4 ਅੱਖਾਂ ਹਨ ਅਤੇ 2 ਮੂੰਹ ਹਨ। ਮੈਨੂੰ ਹਾਲੇ ਇਹ ਪੂਰਾ ਭਰੋਸਾ ਨਹੀਂ ਹੈ ਕਿ ਬਕਰੀ ਦੀ ਵਿਚਲੀ ਅੱਖ ਕੰਮ ਕਰਦੀ ਹੈ ਜਾਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਉਸ ਦੀ ਨੇੜਲੀ ਅੱਖ ਕੰਮ ਕਰ ਰਹੀ ਹੈ।'' ਨੁਏਸਕੇ ਇੰਟਰਨੈੱਟ 'ਤੇ ਇਸ ਬਕਰੀ ਦੇ ਬਾਰੇ ਵਿਚ ਤਾਜ਼ਾ ਅਪਡੇਟ ਕਰਦੀ ਰਹਿੰਦੀ ਹੈ। ਇਹ ਬਕਰੀ ਹੁਣ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

File photoFile photo

ਬਕਰੀਆਂ ਪਾਲਣ ਵਾਲੀ ਨੁਏਸਕੇ ਨੇ ਕਿਹਾ,''ਮੇਰੀ 2 ਸਿਰ ਵਾਲੀ ਬਕਰੀ ਹੁਣ ਜਰਮਨੀ, ਬ੍ਰਾਜ਼ੀਲ, ਕੈਨੇਡਾ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਹਰ ਹਿੱਸੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।'' ਉਹਨਾਂ ਨੇ ਦੱਸਿਆ ਕਿ ਜਾਨੂਸ ਨੂੰ ਪਸ਼ੂਆਂ ਦੇ ਡਾਕਟਰ ਨੂੰ ਦਿਖਾਇਆ ਗਿਆ ਹੈ। ਉਸ ਦੀ ਤਬੀਅਤ ਠੀਕ ਹੈ।  ਨੁਏਸਕੇ ਨੇ ਦੱਸਿਆ,''ਜਾਨੂਸ ਇਕ ਸਧਾਰਨ ਬਕਰੀ ਦੀ ਤਰ੍ਹਾਂ ਹੈ। ਸਾਨੂੰ ਬੱਸ ਉਸ ਦੀ ਮਦਦ ਕਰਨੀ ਪੈਂਦੀ ਹੈ। ਅਸੀਂ ਉਸ ਦੀ ਹਰ ਸੰਭਵ ਮਦਦ ਕਰਦੇ ਹਾਂ।  
ਜਾਨੂਸ ਨੂੰ ਹੁਣ ਹੋਰ ਬਕਰੀਆਂ ਕੋਲ ਲਿਜਾਇਆ ਜਾਂਦਾ ਹੈ।

File photoFile photo

ਨੁਏਸਕੇ ਨੇ ਦੱਸਿਆ,''ਜਾਨੂਸ ਹੁਣ ਹਰ ਦਿਨ ਸਿਹਤਮੰਦ ਹੋ ਰਹੀ ਹੈ। ਮੈਨੂੰ ਆਸ ਹੈ ਕਿ ਇਹ ਬਕਰੀ ਇਕ ਮਹੀਨੇ ਵਿਚ ਤੁਰਨ ਲੱਗ ਜਾਵੇਗੀ। ਇਹ ਬਹੁਤ ਵਧੀਆ ਹੋਵੇਗਾ। ਮੈਂ ਸਮਝਦੀ ਹਾਂ ਕਿ ਇਹ ਸਾਡਾ ਟੀਚਾ ਹੋਵੇਗਾ।'' ਨੁਏਸਕੇ ਨੇ ਕਿਹਾ ਕਿ ਜਦੋਂ ਜਾਨੂਸ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵੇਗੀ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕੇਗੀ। ਭਾਵੇਂ ਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਕਰੀ ਦੇ ਜ਼ਿਆਦਾ ਸਮਾਂ ਜਿਉਣ ਦੀ ਆਸ ਬਹੁਤ ਘੱਟ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement