Rain in UAE: ਦੁਬਈ ਵਿਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿਤੀ ਸਲਾਹ
Published : Apr 19, 2024, 3:34 pm IST
Updated : Apr 19, 2024, 3:34 pm IST
SHARE ARTICLE
Indian embassy in UAE issues fresh advisory for passengers amid flooding
Indian embassy in UAE issues fresh advisory for passengers amid flooding

ਦੂਤਘਰ ਨੇ ਕਿਹਾ ਕਿ ਨਾਗਰਿਕ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਸੰਚਾਲਨ ਆਮ ਹੋਣ ਤਕ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ।

Rain in UAE: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਕਿ ਨਾਗਰਿਕ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਸੰਚਾਲਨ ਆਮ ਹੋਣ ਤਕ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ।

ਸੰਯੁਕਤ ਅਰਬ ਅਮੀਰਾਤ ਇਸ ਹਫਤੇ ਹੋਈ ਭਾਰੀ ਬਾਰਸ਼ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਾਰਨ ਦੁਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵਿਆਪਕ ਹੜ੍ਹ ਆਏ ਹਨ।ਦੂਤਘਰ ਨੇ ਕਿਹਾ ਹੈ ਕਿ ਯੂਏਈ ਦੇ ਅਧਿਕਾਰੀ ਸਥਿਤੀ ਨੂੰ ਆਮ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਇਸ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿਤੀ ਹੈ ਕਿ ਯਾਤਰੀ ਉਡਾਣਾਂ ਦੇ ਰਵਾਨਾ ਹੋਣ ਦੀ ਤਰੀਕ ਅਤੇ ਸਮੇਂ ਬਾਰੇ ਸਬੰਧਤ ਏਅਰਲਾਈਨ ਤੋਂ ਪੁਸ਼ਟੀ ਕੀਤੀ ਸੂਚਨਾ ਮਿਲਣ ਤੋਂ ਬਾਅਦ ਹੀ ਹਵਾਈ ਅੱਡੇ 'ਤੇ ਆਉਣ-ਜਾਣ ਦੀ ਯਾਤਰਾ ਕਰ ਸਕਦੇ ਹਨ।

ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਇਸ ਹਫਤੇ ਦੇ ਸ਼ੁਰੂ ਵਿਚ ਯੂਏਈ ਵਿਚ ਖਰਾਬ ਮੌਸਮ ਕਾਰਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ 'ਤੇ ਸੀਮਤ ਕਰ ਦਿਤੀ ਗਈ ਹੈ। ਦੂਤਘਰ ਨੇ ਕਿਹਾ, “ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਜਾਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਸਥਿਤੀ ਆਮ ਹੋਣ ਤਕ ਗੈਰ-ਜ਼ਰੂਰੀ ਯਾਤਰਾ ਬਾਰੇ ਮੁੜ ਵਿਚਾਰ ਕਰਨ''।

ਇਸ ਵਿਚ ਕਿਹਾ, “ਦੁਬਈ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ 17 ਅਪ੍ਰੈਲ ਤੋਂ ਇਕ ਐਮਰਜੈਂਸੀ ਹੈਲਪਲਾਈਨ ਨੰਬਰ ਚਾਲੂ ਕੀਤਾ ਹੈ।''

 (For more Punjabi news apart from Indian embassy in UAE issues fresh advisory for passengers amid flooding, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM
Advertisement