Indian companies welcomed in China : ਭਾਰਤੀ ਕੰਪਨੀਆਂ ਦਾ ਚੀਨ ’ਚ ਸਵਾਗਤ, ਵਪਾਰਕ ਘਾਟਾ ਘਟਾਉਣ ਲਈ ਤਿਆਰ
Published : Apr 19, 2025, 12:44 pm IST
Updated : Apr 19, 2025, 12:44 pm IST
SHARE ARTICLE
Indian companies welcome in China, ready to reduce trade deficit Latest News in Punjabi
Indian companies welcome in China, ready to reduce trade deficit Latest News in Punjabi

Indian companies welcomed in China : ਟਰੰਪ ਦੇ ਝਟਕੇ ਤੋਂ ਬਾਅਦ ਚੀਨ ਦਾ ਬਦਲਿਆ ਸੁਰ

Indian companies welcome in China, ready to reduce trade deficit Latest News in Punjabi : ਨਵੀਂ ਦਿੱਲੀ : ਚੀਨ ਹੁਣ ਭਾਰਤ ਨਾਲ ਚੰਗੇ ਅਤੇ ਮਜ਼ਬੂਤ ​​ਸਬੰਧ ਚਾਹੁੰਦਾ ਹੈ। ਟਰੰਪ ਦੇ ਟੈਰਿਫ਼ ਝਟਕੇ ਨੇ ਚੀਨ ਦੀ ਕਮਰ ਤੋੜ ਦਿਤੀ ਹੈ। ਚੀਨੀ ਰਾਜਦੂਤ ਨੇ ਕਿਹਾ ਕਿ ਚੀਨ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਤਿਆਰ ਹੈ। ਭਾਰਤੀ ਕੰਪਨੀਆਂ ਚੀਨੀ ਬਾਜ਼ਾਰ ਵਿਚ ਪ੍ਰਵੇਸ਼ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਇਸ ਵੱਡੇ ਬਾਜ਼ਾਰ ਦਾ ਫ਼ਾਇਦਾ ਵੀ ਲੈ ਸਕਦੇ ਹੋ ਪਰੰਤੂ ਸਾਡੀਆਂ ਕੰਪਨੀਆਂ ਨੂੰ ਭਾਰਤ ਵਿਚ ਵੀ ਇਕ ਢੁਕਵਾਂ ਮਾਹੌਲ ਦਿਤਾ ਜਾਣਾ ਚਾਹੀਦਾ ਹੈ।

ਭਾਰਤ ਅਤੇ ਚੀਨ ਵਿਚਕਾਰ ਵਪਾਰਕ ਘਾਟਾ ਲਗਭਗ 100 ਬਿਲੀਅਨ ਡਾਲਰ ਤਕ ਪਹੁੰਚ ਗਿਆ ਹੈ। ਭਾਰਤ ਇਸ ਨੂੰ ਘਟਾਉਣ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, ਡੋਨਾਲਡ ਟਰੰਪ ਦੇ ਟੈਰਿਫ਼ ਤੋਂ ਪ੍ਰੇਸ਼ਾਨ ਚੀਨ ਨੇ ਭਾਰਤ ਨੂੰ ਇਕ ਵੱਡੀ ਪੇਸ਼ਕਸ਼ ਕੀਤੀ ਹੈ। ਚੀਨ ਹੁਣ ਭਾਰਤ ਨਾਲ ਵਪਾਰਕ ਘਾਟਾ ਘਟਾਉਣ ਲਈ ਤਿਆਰ ਹੈ। ਉਸ ਨੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।

ਜਾਣਕਾਰੀ ਅਨੁਾਸਰ ਚੀਨੀ ਰਾਜਦੂਤ ਜ਼ੂ ਫੇਈਹੋਂਗ ਨੇ ਕਿਹਾ ਕਿ ਚੀਨ ਭਾਰਤ ਨਾਲ ਮਜ਼ਬੂਤ ​​ਸਬੰਧ ਚਾਹੁੰਦਾ ਹੈ। ਅਸੀਂ ਭਾਰਤ ਦੇ ਵਪਾਰ ਘਾਟੇ ਨੂੰ ਘਟਾਉਣ ਲਈ ਤਿਆਰ ਹਾਂ। ਚੀਨ ’ਚ ਭਾਰਤੀ ਨਿਰਯਾਤ ਨੂੰ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਸ ਦੇ ਤਹਿਤ ਭਾਰਤ ਵਿਚ ਵੀ ਚੀਨੀ ਕੰਪਨੀਆਂ ਨੂੰ ਇਕ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਜ਼ੂ ਫੇਈਹੋਂਗ ਨੇ ਕਿਹਾ ਕਿ ਚੀਨੀ ਬਾਜ਼ਾਰ ਵਿਚ ਪ੍ਰੀਮੀਅਮ ਭਾਰਤੀ ਉਤਪਾਦਾਂ ਦਾ ਸਵਾਗਤ ਹੈ।

ਚੀਨੀ ਰਾਜਦੂਤ ਨੇ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਆਰਥਕ ਅਤੇ ਵਪਾਰਕ ਸਬੰਧ ਲਾਭਦਾਇਕ ਹੋਣਗੇ। ਵਪਾਰ ਘਾਟੇ ਬਾਰੇ ਉਨ੍ਹਾਂ ਕਿਹਾ ਕਿ ਚੀਨ ਨੇ ਕਦੇ ਵੀ ਜਾਣ ਬੁੱਝ ਕੇ ਵਪਾਰ ਸਰਪਲੱਸ ਨਹੀਂ ਵਧਾਇਆ। ਇਹ ਬਾਜ਼ਾਰ ਦੇ ਰੁਝਾਨਾਂ ਅਤੇ ਬਦਲਦੀਆਂ ਆਰਥਿਕ ਸਥਿਤੀਆਂ ਦੇ ਕਾਰਨ ਹੈ ਪਰ ਅਸੀਂ ਭਾਰਤ ਨਾਲ ਵਪਾਰ ਘਾਟਾ ਘਟਾਉਣ ਲਈ ਤਿਆਰ ਹਾਂ।

ਚੀਨੀ ਰਾਜਦੂਤ ਨੇ ਸ਼ੀ ਜਿਨਪਿੰਗ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਖ਼ਪਤਕਾਰ ਬਾਜ਼ਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਨੇ ਪਿਛਲੇ ਵਿੱਤੀ ਸਾਲ ਵਿਚ ਭਾਰਤ ਤੋਂ ਮਿਰਚ, ਲੋਹਾ ਅਤੇ ਸੂਤੀ ਧਾਗਾ ਦਰਾਮਦ ਕੀਤਾ। ਭਾਰਤ ਨੇ ਵੀ ਕ੍ਰਮਵਾਰ 17%, 160% ਅਤੇ 240% ਤੋਂ ਵੱਧ ਦੀ ਨਿਰਯਾਤ ਵਾਧਾ ਦੇਖਿਆ।

ਜ਼ੂ ਫੇਈਹੋਂਗ ਨੇ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਉਮੀਦ ਹੈ ਕਿ ਭਾਰਤ ਵੀ ਚੀਨ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਵੇਗਾ। ਚੀਨੀ ਉਦਯੋਗਾਂ ਲਈ ਇਕ ਨਿਰਪੱਖ, ਪਾਰਦਰਸ਼ੀ ਅਤੇ ਗ਼ੈਰ-ਭੇਦਭਾਵਪੂਰਨ ਵਾਤਾਵਰਣ ਪ੍ਰਦਾਨ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਕੰਪਨੀਆਂ ਚੀਨੀ ਖ਼ਰੀਦਦਾਰਾਂ ਤੇ ਖ਼ਪਤਕਾਰਾਂ ਨਾਲ ਜੁੜਨ ਲਈ ਚਾਈਨਾ ਇੰਟਰਨੈਸ਼ਨਲ ਇੰਪੋਰਟ ਐਕਸਪੋ, ਚਾਈਨਾ-ਏਸ਼ੀਆ ਐਕਸਪੋ ਅਤੇ ਚਾਈਨਾ ਇੰਟਰਨੈਸ਼ਨਲ ਕੰਜ਼ਿਊਮਰ ਪ੍ਰੋਡਕਟਸ ਐਕਸਪੋ ਵਰਗੇ ਪਲੇਟਫ਼ਾਰਮਾਂ ਦਾ ਲਾਭ ਉਠਾ ਸਕਦੀਆਂ ਹਨ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement