
ਪਾਕਿਸਤਾਨ 'ਚ ਘੱਟਗਿਣਤੀ ਈਸਾਈ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ 30 ਮਾਰਚ ਤੋਂ ਬਾਅਦ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24...
ਕਰਾਚੀ, 19 ਮਈ : ਪਾਕਿਸਤਾਨ 'ਚ ਘੱਟਗਿਣਤੀ ਈਸਾਈ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ 30 ਮਾਰਚ ਤੋਂ ਬਾਅਦ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24 ਨੌਜਵਾਨਾਂ ਨੂੰ ਕਰਾਚੀ ਦੇ ਨੇੜੇ ਤੋਂ ਚੁਕ ਕੇ ਲੈ ਗਏ ਹਨ।
Pakistan Flag
ਇਨ੍ਹਾਂ ਈਸਾਈ ਆਗੂਆਂ ਨੇ ਬੀਤੇ ਦਿਨ ਕਰਾਚੀ ਇੰਸਪੈਕਟਰ ਜਨਰਲ ਈਸਟ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਲਾਪਤਾ ਨੌਜਵਾਨਾਂ ਦੇ ਪਰਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਨੌਜਵਾਨਾਂ ਦੇ ਲਾਪਤਾ ਹੋਣ ਦਾ ਸਿਲਸਿਲਾ 30 ਮਾਰਚ ਤੋਂ ਸ਼ੁਰੂ ਹੋਇਆ ਹੈ, ਇਸ ਦਿਨ ਛੇ ਨੌਜਵਾਨਾਂ ਨੂੰ ਉਠਾ ਲਿਆ ਗਿਆ ਸੀ।(ਏਜੰਸੀ)